ਹੈਦਰਾਬਾਦ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਅਤੇ ਦਿੱਲੀ ਦੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਕੋਵਿਡ -19 ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਗੰਭੀਰ ਨੇ ਟਵੀਟ ਕੀਤਾ, “ਖੁਸ਼ੀ ਹੈ ਮੇਰਾ ਕੋਵਿਡ -19 ਟੈਸਟ ਨੈਗੇਟਿਵ ਆਇਆ ਹੈ। ਤੁਹਾਡੀਆਂ ਸਾਰੀਆਂ ਦੀ ਅਰਦਾਸ ਲਈ ਧੰਨਵਾਦ। ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕਰਦਾ ਹਾਂ। ਮਹਿਫੂਜ਼ ਰਹੋ।"
ਇਸ ਤੋਂ ਪਹਿਲਾਂ ਗੰਭੀਰ ਨੇ ਟਵੀਟ ਕੀਤਾ ਸੀ ਕਿ ਇਹ ਵਾਇਰਸ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਉਨ੍ਹਾਂ ਨੇ ਟਵੀਟ ਕੀਤਾ ਸੀ, "ਘਰ ਵਿੱਚ ਕੋਰੋਨਾ ਵਾਇਰਸ ਦੇ ਕੇਸ ਕਾਰਨ ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਆਪਣੇ ਕੋਵਿਡ -19 ਟੈਸਟ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹਾਂ। ਸਾਰਿਆਂ ਨੂੰ ਅਪੀਲ ਹੈ ਕਿ ਉਹ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਇਸ ਨੂੰ ਹਲਕੇ ਵਿੱਚ ਨਾ ਲੈਣ। ਮਹਿਫ਼ੂਜ਼ ਰਹੋ।"
ਦੱਸ ਦੱਈਏ ਕਿ ਦਿੱਲੀ ਦੇ 39 ਸਾਲਾ ਗੰਭੀਰ ਨੇ 58 ਟੈਸਟ, 147 ਵਨਡੇ ਅਤੇ 37 ਟੀ -20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ ਪੂਰਬੀ ਦਿੱਲੀ ਤੋਂ ਸਾਂਸਦ ਵੀ ਹਨ।