ਪੰਜਾਬ

punjab

ETV Bharat / sports

ਗੰਭੀਰ ਨੇ ਕੋਹਲੀ ਦੀ ਇਸ ਪਾਰੀ ਨੂੰ ਦੱਸਿਆ ਸਭ ਤੋਂ ਸ਼ਾਨਦਾਰ - ਵਿਰਾਟ ਕੋਹਲੀ

ਗੌਤਮ ਗੰਭੀਰ ਨੇ ਕਿਹਾ, "ਵਿਰਾਟ ਕੋਹਲੀ ਨੇ ਤਿੰਨੋਂ ਫਾਰਮੈਟਾਂ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਹਨ, ਪਰ 183 ਦੌੜਾਂ ਦੀ ਪਾਰੀ ਹਰ ਨਜ਼ਰੀਏ ਤੋਂ ਉਸਦੀ ਸਭ ਤੋਂ ਸ਼ਾਨਦਾਰ ਪਾਰੀ ਹੈ।"

Gautam Gambhir
ਗੰਭੀਰ ਨੇ ਕੋਹਲੀ ਦੀ ਇਸ ਪਾਰੀ ਨੂੰ ਦੱਸਿਆ ਸਭ ਤੋਂ ਸ਼ਾਨਦਾਰ

By

Published : Aug 1, 2020, 8:05 PM IST

ਹੈਦਰਾਬਾਦ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਵੱਲੋਂ ਸਾਲ 2012 ਦੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਖੇਡੀ 183 ਦੌੜਾਂ ਦੀ ਪਾਰੀ ਨੂੰ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਕਪਤਾਨ ਦੀ ਸਭ ਤੋਂ ਸ਼ਾਨਦਾਰ ਪਾਰੀ ਕਿਹਾ। ਢਾਕਾ ‘ਚ ਜਿੱਤ ਲਈ 330 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਲਈ ਕੋਹਲੀ ਨੇ 148 ਗੇਂਦਾਂ ਵਿੱਚ 22 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 183 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਦਵਾਈ।

ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ

ਇਸ ਮੈਚ ਵਿੱਚ ਖਾਤਾ ਖੋਲ੍ਹਣ ਵਿੱਚ ਅਸਫਲ ਗੰਭੀਰ ਨੇ ਕਿਹਾ, "ਵਿਰਾਟ ਕੋਹਲੀ ਨੇ ਤਿੰਨੋਂ ਫਾਰਮੈਟਾਂ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਹਨ, ਪਰ ਇਹ (183) ਹਰ ਨਜ਼ਰੀਏ ਤੋਂ ਉਸ ਦੀ ਸਭ ਤੋਂ ਸ਼ਾਨਦਾਰ ਪਾਰੀ ਹੈ।"

ਗੌਤਮ ਗੰਭੀਰ

ਉਨ੍ਹਾਂ ਕਿਹਾ,”ਅਸੀਂ 330 ਦੌੜਾਂ ਦਾ ਪਿੱਛਾ ਕਰ ਰਹੇ ਸੀ ਅਤੇ ਭਾਰਤੀ ਟੀਮ ਬਿਨਾਂ ਖਾਤਾ ਖੋਲ੍ਹੇ ਵਿਕਟ ਗਵਾਂ ਬੈਠੀ। ਉਸ ਸਮੇਂ ਉਹ ਇੰਨਾ ਤਜਰਬੇਕਾਰ ਵੀ ਨਹੀਂ ਸੀ ਅਤੇ ਫਿਰ 330 ਵਿਚੋਂ 183 ਦੌੜਾਂ ਬਣਾਉਣਾ ਬਹੁਤ ਖ਼ਾਸ ਸੀ।''

ਵਿਰਾਟ ਕੋਹਲੀ

ਉਸ ਮੈਚ ਵਿੱਚ ਪਾਕਿਸਤਾਨ ਕੋਲ ਮੁਹੰਮਦ ਹਫੀਜ਼, ਉਮਰ ਗੁੱਲ, ਏਜਾਜ਼ ਚੀਮਾ, ਸਈਦ ਅਜਮਲ, ਸ਼ਾਹਿਦ ਅਫਰੀਦੀ ਅਤੇ ਵਹਾਬ ਰਿਆਜ਼ ਵਰਗੇ ਤਜਰਬੇਕਾਰ ਗੇਂਦਬਾਜ਼ ਸਨ। ਕੋਹਲੀ ਨੇ ਪਾਕਿਸਤਾਨੀ ਹਮਲੇ ਦੀਆਂ ਧੱਜੀਆਂ ਉਡਾ ਦਿੱਤੀਆ ਸਨ। ਗੌਤਮ ਗੰਭੀਰ ਨੇ ਕਿਹਾ, "ਮੇਰੇ ਖਿਆਲ ਵਿੱਚ ਇਹ ਸ਼ਾਇਦ (183) ਵਿਰਾਟ ਕੋਹਲੀ ਦੀ ਸਭ ਤੋਂ ਵੱਡੀ ਪਾਰੀ ਹੈ।"

ਤੁਹਾਨੂੰ ਦੱਸ ਦਈਏ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਧੁਨਿਕ ਯੁੱਗ ਦੇ ਸਰਬੋਤਮ ਬੱਲੇਬਾਜ਼ਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। 'ਰਨ ਮਸ਼ੀਨ' ਵਜੋਂ ਮਸ਼ਹੂਰ ਕੋਹਲੀ ਨੇ ਹੁਣ ਤੱਕ 86 ਟੈਸਟਾਂ ਵਿੱਚ 53.62 ਦੀ ਔਸਤ ਨਾਲ 7,240 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 27 ਸੈਂਕੜੇ ਅਤੇ 22 ਅਰਧ ਸੈਂਕੜੇ ਸ਼ਾਮਲ ਹਨ।

ਇਸ ਦੇ ਨਾਲ ਹੀ 248 ਵਨ ਡੇਅ ਮੈਚਾਂ ਵਿਚ ਉਸ ਨੇ 59.33 ਦੀ ਔਸਤ ਨਾਲ 11,867 ਦੌੜਾਂ ਬਣਾਈਆਂ ਹਨ। ਕੋਹਲੀ ਦੇ ਵਨ ਡੇਅ ਮੈਚਾਂ ਵਿੱਚ 43 ਸੈਂਕੜੇ ਅਤੇ 58 ਅਰਧ ਸੈਂਕੜੇ ਹਨ। 82 ਟੀ-20 ਕੌਮਾਂਤਰੀ ਮੈਚਾਂ ਵਿੱਚ ਵਿਰਾਟ ਨੇ 50.80 ਦੀ ਔਸਤ ਨਾਲ 2,794 ਦੌੜਾਂ ਬਣਾਈਆਂ ਹਨ। ਵਿਰਾਟ ਟੀ-20 ਵਿੱਚ ਹੁਣ ਤਕ 24 ਅਰਧ-ਸੈਂਕੜੇ ਲਗਾ ਚੁੱਕੇ ਹਨ।

ABOUT THE AUTHOR

...view details