ਨਵੀਂ ਦਿੱਲੀ: ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਤਗੜੀ ਝੜੱਪ ਅਤੇ ਹੱਥੋਪਾਈ ਵਿਚਕਾਰ ਖ਼ਤਮ ਹੋਈ ਸਲਾਨਾ ਆਮ ਬੈਠਕ ਦੌਰਾਨ ਐਤਵਾਰ ਨੂੰ ਜੱਜ ਦੀਪਕ ਵਰਮਾ (ਸੇਵਾਮੁਕਤ) ਨੂੰ ਆਪਣਾ ਨਵਾਂ ਲੋਕਪਾਲ ਨਿਯੁਕਤ ਕੀਤਾ।
ਇਸੇ ਮੀਟਿੰਗ ਦੌਰਾਨ ਸੱਤਾਰੁੜ੍ਹ ਗੁੱਟ ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਉੱਤੇ ਵਿਰੋਧੀ ਧਿਰ ਦੇ ਮਕਸੂਦ ਆਲਮ ਦੇ ਮੂੰਹ ਤੇ ਥੱਪੜ ਵੀ ਮਾਰਿਆ ਅਤੇ ਇਹ ਘਟਨਾ ਪੂਰੀ ਛਾਈ ਰਹੀ ਅਤੇ ਇਸ ਘਟਨਾ ਦੀ ਆਲੋਚਨਾ ਗੌਤਮ ਗੰਭੀਰ ਨੇ ਵੀ ਕੀਤੀ।
ਇਸ ਸਲਾਨਾ ਮੀਟਿੰਗ ਵਿੱਚ ਹੋਈ ਮਾਰ-ਕੁੱਟ ਨੂੰ ਲੈ ਕੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਸੌਰਵ ਗਾਂਗੁਲੀ ਨੂੰ ਟਵੀਟ ਕਰ ਕੇ ਇਸ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ।
ਗੌਤਮ ਗੰਭੀਰ ਨੇ ਕਿਹਾ ਕਿ ਡੀਡੀਸੀਏ ਹੱਦ ਤੋਂ ਬਾਹਰ ਹੋ ਗਈ ਹੈ। ਪੂਰੀ ਡੀਡੀਸੀਏ ਨੇ ਸ਼ਰਮਨਾਕ ਕੰਮ ਕੀਤਾ ਹੈ। ਗੌਤਮ ਗੰਭੀਰ ਨੇ ਮੰਗ ਕੀਤੀ ਹੈ ਕਿ ਡੀਡੀਸੀਏ ਨੂੰ ਤੱਤਕਾਲ ਖ਼ਤਮ ਕਰਨ ਲਈ ਕਿਹਾ ਹੈ। ਨਾਲ ਹੀ ਇਸ ਵਿੱਚ ਸ਼ਾਮਲ ਦੋਸ਼ੀਆਂ ਉੱਤੇ ਉਮਰ ਭਰ ਲਈ ਰੋਕ ਲਾਉਣ ਲਈ ਵੀ ਕਿਹਾ ਹੈ।
ਮਾਰਕੁੱਟ ਦਾ ਇਹ ਵੀਡੀਓ ਸੋਸ਼ਲ ਮੀਡਿਆ ਉੱਤੇ ਪੂਰੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸਾਫ਼ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਮੂਹਰਲੀ ਲਾਇਨ ਵਿੱਚ ਬੈਠੇ ਕੁੱਝ ਲੋਕ ਸਾਹਮਣੇ ਆਉਂਦੇ ਹਨ ਅਤੇ ਆਪਸ ਵਿੱਚ ਲੜ ਪੈਂਦੇ ਹਨ। ਲੋਕ ਇੱਕ-ਦੂਸਰੇ ਉੱਤੇ ਬੁਰੀ ਤਰ੍ਹਾਂ ਟੁੱਟ ਪੈਂਦੇ ਹਨ ਅਤੇ ਧੱਕਾ-ਮੁੱਕੀ ਕਰਦੇ ਹਨ।