ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਦੇ ਵਿਚਾਲੇ ਜਾਰੀ ਟੈਸਟ ਲੜੀ ਦੇ ਦੂਜੇ ਅਤੇ ਇਤਿਹਾਸਿਕ ਦਿਨ-ਰਾਤ ਟੈਸਟ ਮੈਚ ਤੋਂ ਪਹਿਲਾਂ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਗੁਲਾਬੀ ਗੇਂਦ ਵਰਗੀ ਗੁਲਾਬੀ ਰੰਗ ਦੀ ਮਿਠਾਈ ਦੀ ਫ਼ੋਟੋ ਸਾਂਝੀ ਕੀਤੀ ਹੈ। ਵੀਰਵਾਰ ਨੂੰ ਹੀ ਰੀ ਕਲਕੱਤਾ ਸ਼ਹਿਰ ਨੂੰ ਗੁਲਾਬੀ ਰੰਗ ਨਾਲ ਰੰਗ ਦਿੱਤਾ ਗਿਆ ਸੀ।
ਗਾਂਗੁਲੀ ਨੇ ਆਪਣੇ ਟਵਿੱਟਰ ਖਾਤੇ ਤੋਂ ਮਿਠਾਈ ਦੀ ਫ਼ੋਟੋ ਦੀ ਸਾਂਝੀ ਕੀਤੀ ਸੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਸਵੀਟਸ ਗੋ ਪਿੰਕ ਇਨ ਕਲਕੱਤਾ
ਗਾਂਗੁਲੀ ਨੇ ਇਸ ਤੋਂ ਪਹਿਲਾਂ ਸ਼ਹਿਰ ਦੇ ਕਈ ਹਿੱਸਿਆ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਸ਼ਹਿਰ ਦੀਆਂ ਬਿਲਡਿੰਗਾਂ ਨੂੰ ਗੁਲਾਬੀ ਲਾਇਟਾਂ ਨਾਲ ਸਜਾਇਆ ਗਿਆ ਹੈ।
ਜ਼ਿਕਰ ਕਰ ਦਈਏ ਕਿ ਅੱਜ ਈਡਨ ਗਾਰਡਨਜ਼ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਿਆ ਜਾਵੇਾ ਇਹ ਭਾਰਤ ਅਤੇ ਬੰਗਲਾਦੇਸ਼ ਦਾ ਪਹਿਲਾ ਦਿਨ ਅਤੇ ਰਾਤ ਦਾ ਟੈਸਟ ਮੈਚ ਹੋਵੇਗਾ। ਇਹ ਤਾਂ ਦੱਸਣਾ ਬਣਦਾ ਹੈ ਕਿ ਇਸ ਮੈਚ ਨੂੰ ਲੈ ਕੈ ਲੋਕਾਂ ਦੇ ਮਨਾਂ ਵਿੱਚ ਬੜੀ ਦਿਲਚਸਪੀ ਹੈ ਕਿਉਂਕਿ ਗਾਂਗੁਲੀ ਨੇ ਪਹਿਲਾਂ ਜਾਣਾਕਰੀ ਦਿੱਤੀ ਸੀ ਕਿ ਇਸ ਮੈਚ ਦੇ ਪਹਿਲੇ ਚਾਰ ਦਿਨਾਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।