ਮੁੰਬਈ : ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ਟੀਮ ਦਾ ਡ੍ਰੈਸਿੰਗ ਰੂਮ ਸਾਂਝਾ ਕਰਨ ਵਾਲੇ ਬੀਸੀਸੀਆਈ ਦੇ ਮੁਖੀ ਸੌਰਵ ਗਾਂਗੁਲੀ ਅਤੇ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੇ ਮੁਖੀ ਰਾਹੁਲ ਦ੍ਰਾਵਿੜ ਭਾਰਤੀ ਕ੍ਰਿਕਟ ਦੇ ਭਵਿੱਖ ਦਾ ਖ਼ਾਕਾ ਤਿਆਰ ਕਰਨ ਲਈ ਬੁੱਧਵਾਰ ਨੂੰ ਬੈਂਗਲੁਰੂ ਵਿੱਚ ਮੁਲਾਕਾਤ ਕਰਨਗੇ।
ਗੌਰਤਲਬ ਹੈ ਕਿ ਜੁਲਾਈ ਵਿੱਚ ਦ੍ਰਾਵਿੜ ਨੇ ਐੱਨਸੀਏ ਦਾ ਕਾਰਜ਼ਕਾਰ ਸਾਂਭਿਆ ਸੀ। ਉਨ੍ਹਾਂ ਨੇ ਐੱਨਸੀਏ ਲਈ ਭਵਿੱਖ ਦੀ ਯੋਜਨਾ ਦਾ ਖਾਕਾ ਤਿਆਰ ਕਰ ਰੱਖਿਆ ਹੈ। ਹੁਣ ਜਦੋਂ ਦੋਵੇਂ ਸਾਬਕਾ ਕਪਤਾਨ ਮਿਲਣਗੇ ਤਾਂ ਦ੍ਰਾਵਿੜ ਆਪਣੇ ਵਿਚਾਰ ਸਾਂਝੇ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਗਾਂਗੁਲੀ ਅਤੇ ਦ੍ਰਾਵਿੜ ਦੀ ਇਸ ਬੈਠਕ ਵਿੱਚ ਬੀਸੀਸੀਆਈ ਦੇ ਸਾਰੇ ਨਵ-ਨਿਯੁਕਤ ਅਧਿਕਾਰੀ ਵੀ ਹਿੱਸਾ ਲੈਣਗੇ। ਦੋਵੇਂ ਸਾਬਕਾ ਕਪਤਾਨਾਂ ਦੀ ਇਸ ਤਰ੍ਹਾਂ ਦੀ ਬੈਠਕ ਪਹਿਲਾਂ ਵੀ ਹੋ ਚੁੱਕੀ ਹੈ ਜਦ ਦ੍ਰਾਵਿੜ ਉਸ ਵਿੱਚ ਅੰਡਰ-19 ਅਤੇ ਏ ਟੀਮ ਦੇ ਮੁੱਖ ਕੋਚ ਦੇ ਤੌਰ ਉੱਤੇ ਹਿੱਸਾ ਲੈ ਚੁੱਕੇ ਹਨ।
ਐੱਨਸੀਏ ਨੂੰ ਭਾਰਤੀ ਕ੍ਰਿਕਟ ਦੀ ਸਪਲਾਈ ਲਾਇਨ ਵੀ ਕਿਹਾ ਜਾਂਦਾ ਹੈ, ਪਰ ਪਿਛਲੇ ਸਾਲਾਂ ਕੁੱਝ ਸਾਲਾਂ ਤੋਂ ਇਹ ਪੁਨਰਵਾਸ ਕੇਂਦਰ ਬਣ ਕੇ ਰਹਿ ਗਿਆ ਹੈ। ਇਸ ਗੱਲ ਨੂੰ ਗਾਂਗੁਲੀ ਨੇ ਵੀ ਮੰਨਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਗਾਂਗੁਲੀ ਐੱਨਸੀਏ ਦੀ ਨਵੀਂ ਯੋਜਨਾ ਦੀ ਜਾਣਕਾਰੀ ਲੈਣਗੇ, ਜਿਸ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੇ BCCI ਪ੍ਰਧਾਨ ਵਜੋਂ ਸਾਂਭਿਆ ਕਾਰਜਭਾਰ