ਨਵੀਂ ਦਿੱਲੀ: ਭਾਰਤ ਦੇ ਸਾਬਕਾ ਭਾਰਤੀ ਕ੍ਰਿਕੇਟਰ ਇਰਫ਼ਾਨ ਪਠਾਨ ਨੇ ਚਾਰ ਦਿਨ ਦੇ ਟੈਸਟ ਮੈਚ ਦਾ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਹੈ ਕਿ ਇਹ ਅੱਗੇ ਵੱਧਣ ਲਈ ਇਹ ਇੱਕ ਚੰਗਾ ਵਿਚਾਰ ਹੈ। ਜ਼ਿਕਰੇਖ਼ਾਸ ਹੈ ਕਿ ਪਠਾਨ ਨੇ ਹਾਲ ਹੀ ਵਿੱਚ ਕ੍ਰਿਕੇਟ ਤੋਂ ਸੰਨਿਆਸ ਲਿਆ ਹੈ।
ਪਠਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ, "ਮੈਂ ਇਹ ਗੱਲ ਕਾਫ਼ੀ ਦਿਨਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਚਾਰ ਦਿਨ ਦੇ ਟੈਸਟ ਮੈਚ ਕਰਵਾਏ ਜਾਣੇ ਚਾਹੀਦੇ ਹਨ। ਮੈਨੂੰ ਲੱਗਦਾ ਹੈ ਕਿ ਅੱਗੇ ਵੱਧਣ ਦਾ ਇਹ ਇੱਕ ਸਹੀਂ ਤਰੀਕਾ ਹੈ।" ਉਨ੍ਹਾਂ ਨੇ ਕਿਹਾ,'ਅਸੀਂ ਰਣਜੀ ਟਰਾਫ਼ੀ ਵਿੱਚ ਵੀ 4 ਦਿਨਾਂ ਦੇ ਟੈਸਟ ਮੈਚ ਖੇਡਦੇ ਹਾਂ ਅਤੇ ਜਿੱਤਦੇ ਵੀ ਹਾਂ ਤਾਂ ਟੈਸਟ ਮੈਚ ਕਿਉਂ ਨਹੀਂ?'
ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਅੱਜ ਦੇ ਦਿਨਾਂ ਵਿੱਚ ਨਤੀਜਾ ਲਗਾਤਾਰ ਆ ਰਹੇ ਹਨ, ਪਰ ਜੇ 4 ਦਿਨ ਦੇ ਟੈਸਟ ਮੈਚ ਹੁੰਦੇ ਹਨ ਤਾਂ ਹਰ ਮੈਚ ਦਾ ਨਤੀਜਾ ਆਵੇਗਾ.........ਮੈਂ ਪੂਰੀ ਤਰ੍ਹਾਂ ਨਾਲ 4 ਦਿਨ ਦੇ ਟੈਸਟ ਮੈਚ ਦਾ ਸੱਮਰਥਨ ਕਰਦਾ ਹਾਂ।'
ਹੋਰ ਪੜ੍ਹੋ: IND vs SL: ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਦੂਜਾ ਟੀ-20 ਮੈਚ, ਬੁਮਰਾਹ ਅਤੇ ਧਵਨ ਉੱਤੇ ਹੋਵੇਗੀ ਸਾਰਿਆ ਦੀ ਨਜ਼ਰ
ਦੱਸਣਯੋਗ ਹੈ ਕਿ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ-2023 ਵਿੱਚ 4 ਦਿਨ ਦੇ ਟੈਸਟ ਮੈਚ ਕਰਵਾਉਣ ਦਾ ਸੋਚ ਰਹੀ ਹੈ। ਪਠਾਨ ਦਾ ਇਹ ਬਿਆਨ ਉਸ ਸਮੇਂ ਆਇਆ ਜਦ ਸਚਿਨ ਤੇਂਦੂਲਕਰ, ਗੌਤਮ ਗੰਭੀਰ, ਰਿੱਕੀ ਪੋਟਿੰਗ ਵਰਗੇ ਦਿੱਗਜ਼ ਕ੍ਰਿਕੇਟਰ ਇਸ ਦੇ ਖ਼ਿਲਾਫ਼ ਬੋਲੇ ਰਹੇ ਹਨ। ਨਾਲ ਹੀ ਆਈਸੀਸੀ ਦੀ ਕ੍ਰਿਕੇਟ ਸੰਸਥਾ ਇਸ ਮਾਮਲੇ ਨੂੰ ਲੈ ਕੇ 27-31 ਮਾਰਚ ਵਿੱਚ ਦੁਬਈ ਵਿੱਚ ਹੋਣ ਵਾਲੀ ਬੈਠਕ ਵਿੱਚ ਚਰਚਾ ਕਰੇਗੀ।