ਹੈਦਰਾਬਾਦ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਕੋਰੋਨਾ ਵਾਇਰਸ ਦੀ ਲਾਗ ਨਾਲ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਵੀਰਵਾਰ ਤੋਂ ਹੀ ਉਸ ਦੀ ਤਬੀਅਤ ਠੀਕ ਨਹੀਂ ਹੈ। ਮੇਰਾ ਸਰੀਰ ਬੁਰੀ ਤਰ੍ਹਾਂ ਦਰਦ ਕਰ ਰਿਹਾ ਸੀ। ਮੇਰਾ ਕੋਰੋਨਾ ਦਾ ਟੈਸਟ ਵੀ ਹੋਇਆ ਹੈ ਅਤੇ ਬਦਕਿਸਮਤੀ ਨਾਲ ਉਹ ਪੌਜ਼ੀਟਿਵ ਆਇਆ ਹੈ। ਜਲਦ ਸਿਹਤਮੰਦ ਹੋਣ ਦੇ ਲਈ ਦੁਆ ਦੀ ਲੋੜ ਹੈ।
ਦੱਸ ਦਈਏ ਕਿ ਕੋਰੋਨਾ ਦਾ ਸੰਕਰਮਣ ਸ਼ੁਰੂ ਹੋਣ ਤੋਂ ਬਾਅਦ ਹੀ ਅਫ਼ਰੀਦੀ ਪਾਕਿਸਤਾਨ ਵਿੱਚ ਲਗਾਤਾਰ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਸਨ। ਉਹ ਆਪਣੀ ਟੀਮ ਦੇ ਨਾਲ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾ ਰਹੇ ਸਨ।
ਇਸ ਦੌਰਾਨ ਉਹ ਕਾਫ਼ੀ ਵਿਵਾਦਾਂ ਵਿੱਚ ਵੀ ਰਹੇ। ਇਸ ਦਾ ਕਾਰਨ ਸੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਸ਼ਮੀਰ ਉੱਤੇ ਉਨ੍ਹਾਂ ਦਾ ਬੜਬੋਲਾਪਣ। ਇਸ ਦੇ ਲਈ ਉਨ੍ਹਾਂ ਦੀ ਕਾਫ਼ੀ ਆਲੋਚਨਾ ਵੀ ਕੀਤੀ ਗਈ ਸੀ।
ਸ਼ਾਹਿਦ ਅਫ਼ਰੀਦੀ ਨੇ ਪਾਕਿਸਤਾਨ ਦੇ ਲਈ 398 ਇੱਕ ਰੋਜ਼ਾ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 117 ਦੇ ਸਟ੍ਰਾਇਕ ਦਰ ਦੇ ਨਾਲ 8064 ਦੌੜਾਂ ਬਣਾਈਆਂ ਹਨ ਅਤੇ 395 ਵਿਕਟਾਂ ਵੀ ਲਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 99 ਟੀ-20 ਅਤੇ 27 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਲੜੀਵਾਰ ਉਨ੍ਹਾਂ ਨੇ 98 ਅਤੇ 48 ਵਿਕਟਾਂ ਵੀ ਲਈਆਂ ਹਨ।