ਹੈਦਰਾਬਾਦ: ਮਹਾਨ ਕ੍ਰਿਕਟਰ ਤੇ ਸਬਕਾ ਕਪਤਾਨ ਸਚਿਨ ਤੇਂਦੁਲਕਰ ਦਾ ਕੋਰੋਨ ਟੈਸਟ ਪੌਜ਼ੀਟਿਵ ਆਇਆ ਹੈ। ਸਚਿਨ ਨੇ ਕੋਰੋਨਾ ਪੌਜ਼ੀਟਿਵ ਆਉਣ ਦੀ ਜਾਣਕਾਰੀ ਆਪਣੇ ਟਵਿੱਟਰ ਰਾਹੀਂ ਸਾਝੀ ਕੀਤੀ।
ਕੋਰੋਨਾ ਪੌਜ਼ੀਟਿਵ ਆਉਣ ਦੇ ਹਫਤੇ ਬਾਅਦ ਹਸਪਤਾਲ 'ਚ ਦਾਖਲ ਹੋਏ ਸਚਿਨ ਤੇਂਦੁਲਕਰ - ਸਚਿਨ ਤੇਂਦੁਲਕਰ
ਭਾਰਤੀ ਕ੍ਰਿਕਟ ਦੇ ਸਾਬਕਾ ਮਹਾਨ ਕਪਤਾਨ ਸਚਿਨ ਤੇਂਦੁਲਕਰ ਨੂੰ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਦੇ ਇੱਕ ਹਫਤੇ ਬਾਅਦ ਹਸਪਤਾਲ 'ਚ ਦਾਖਲ ਹੋਏ।
ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਕਿਹਾ, "ਮੈ ਕੋਰੋਨਾ ਦਾ ਟੈਸਟ ਕਰਵਾਇਆ ਹੈ ਤੇ ਮੈਂ ਕੋਰੋਨਾ ਦੇ ਖਿਲਾਫ਼ ਹਰ ਤਰਾਂ ਦੀ ਸਾਵਧਾਨੀ ਵਰਤ ਰਿਹਾ ਸੀ, ਪਰ ਮੇਰਾ ਅੱਜ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਮੇਰੇ ਅੰਦਰ ਕੋਰੋਨਾ ਦੇ ਲੱਛਣ ਕਾਫੀ ਹਲਕੇ ਹਨ। ਮੇਰੇ ਘਰ ਦੇ ਸਾਰੇ ਲੋਕ ਕੋਰੋਨਾ ਟੈਸਟ ਨੈਗਟਿਵ ਆਇਆ ਹੈ।"
ਉਨ੍ਹਾਂ ਦੱਸਿਆ, "ਘਰ ਦੇ ਹੋਰ ਮੈਂਬਰ ਕੋਰੋਨਾ ਚੈਸਚ ਦੀ ਰਿਪੋਰਟ ਨੈਗਟਿਵ ਆਈ ਹਾ। ਮੈਂ ਘਰ ਵਿੱਚ ਵੱਖਰਾ ਰਹਿ ਰਿਹਾ ਹਾਂ ਅਤੇ ਡਾਕਟਰਾਂ ਦੇ ਮੁਤਾਬਕ ਸਾਰੇ ਲੋੜੀਂਦੇ ਪ੍ਰੋਟੋਕੋਲ ਦੀ ਪਾਲਣਾ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਸਿਹਤ ਪੇਸ਼ੇਵਰਾਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਮੇਰੇ ਅਤੇ ਦੇਸ਼ ਭਰ ਦੇ ਸਾਰੇ ਲੋਕਾਂ ਦੀ ਦੇਖਭਾਲ ਕਰ ਰਹੇਂ ਹਨ। ਸਾਰੇ ਸਾਵਧਾਨੀ ਵਰਤੋਂ। "