ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਹਿਰ ਕਾਰਨ 2 ਮਹੀਨਿਆਂ ਤੋਂ ਵੱਧ ਸਮਾਂ ਚੱਲੇ ਲੌਕਡਾਊਨ ਵਿੱਚ ਨੂੰ ਹਟਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਕੋਰੋਨਾ ਵੀ ਆਪਣਾ ਕਹਿਰ ਤੇਜ਼ੀ ਨਾਲ ਵਧਾ ਰਿਹਾ ਹੈ। ਇਸੇ ਕਰਕੇ ਖੇਡ ਜਗਤ ਨਾਲ ਜੁੜੇ ਕਈ ਦਿੱਗਜ ਖਿਡਾਰੀ ਕੋਰੋਨਾ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕਰ ਰਹੇ ਹਨ।
ਇਸੇ ਕੜੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਲੋਕਾਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਦੇ ਜ਼ਰੀਏ ਇਸ ਮਹਾਂਮਾਰੀ ਤੋਂ ਬਚਾਅ ਕਰਨ ਦੀ ਅਪੀਲ ਕਰ ਰਹੇ ਹਨ। ਸੀਐਮਓ ਪੰਜਾਬ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਸਾਬਕਾ ਕਪਤਾਨ ਕਪਿਲ ਦੇ ਨੇ ਲੋਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਅਪੀਲ ਕੀਤੀ, ''ਅਸੀਂ ਸਾਰੇ ਹਜ਼ਾਰਾਂ ਸਾਲਾਂ ਤੋਂ ਫ਼ਤਿਹ ਪ੍ਰਾਪਤ ਕਰਦੇ ਰਹੇ ਹਾਂ, ਪਰ ਇਸ ਸਮੇਂ ਸਾਨੂੰ ਇੱਕ ਹੋਰ ਕਾਮਯਾਬੀ ਪਾਉਣੀ ਹੈ ਜਿਸ ਲਈ ਸਰਕਾਰ ਸਾਨੂੰ ਸਾਡੇ ਹੱਥ ਸਾਫ਼ ਰੱਖਣ ਲਈ, ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਸਾਡੇ ਮੂੰਹ 'ਤੇ ਮਾਸਕ ਪਾਉਣ ਲਈ ਕਹਿ ਰਹੀ ਹੈ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਹੈ।