ਨਵੀਂ ਦਿੱਲੀ: ਭਾਰਤੀ ਟੈਸਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਧਵ ਆਪਟੇ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। 5 ਅਕਤੂਬਰ ਨੂੰ ਉਹ 87 ਸਾਲਾਂ ਦੇ ਹੋਣ ਜਾ ਰਹੇ ਸਨ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।
ਮਾਧਵ ਆਪਟੇ ਨੇ 1952-53 ਵਿਚਾਲੇ ਭਾਰਤ ਲਈ 7 ਟੈਸਟ ਮੈਚ ਖੇਡੇ ਅਤੇ 542 ਦੌੜਾਂ ਬਣਾਈਆਂ ਜਿਸ ਵਿੱਚ, ਇਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦਾ ਔਸਤਨ 49.27 ਸੀ। ਮਾਧਵ ਨੇ ਪਹਿਲੇ ਸ਼੍ਰੇਣੀ ਦੇ 67 ਕ੍ਰਿਕਟ ਮੈਚ ਵੀ ਖੇਡੇ ਜਿਸ ਵਿੱਚ ਉਨ੍ਹਾਂ ਦੇ 6 ਸੈਂਕੜੇ ਅਤੇ 16 ਅਰਧ ਸੈਂਕੜਿਆਂ ਦੀ ਮਦਦ ਨਾਲ 3, 336 ਦੌੜਾਂ ਦਰਜ ਹਨ।