ਸਾਊਥੈਮਪਟਨ: ਇੰਗਲੈਂਡ ਦੀ ਟੀਮ ਪ੍ਰਬੰਧਨ ਤੇਜ਼ ਗੇਂਦਬਾਜ਼ ਅਗੁਆ ਜੇਮਸ ਐਂਡਰਸਨ ਨਾਲ ਜੋਫਰਾ ਆਰਚਰ ਅਤੇ ਮਾਰਕ ਵੁੱਡ ਨੂੰ ਪਲੇਇੰਗ ਇਲੈਵਨ 'ਚ ਰੱਖਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇੱਕ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ, "ਬ੍ਰੌਡ ਨੂੰ ਅੱਠ ਸਾਲਾਂ ਵਿੱਚ ਪਹਿਲੀ ਵਾਰ ਘਰੇਲੂ ਟੈਸਟ ਤੋਂ ਬਾਹਰ ਹੋਣਾ ਪੈ ਸਕਦਾ ਹੈ ਕਿਉਂਕਿ ਇੰਗਲੈਂਡ ਜੋਫਰਾ ਆਰਚਰ ਅਤੇ ਮਾਰਕ ਵੁੱਡ ਦੀ ਤੇਜ਼ ਗੇਂਦਬਾਜ਼ੀ ਦੀ ਜੋੜੀ ਨੂੰ ਤੁਰੰਤ ਮੌਕਾ ਦੇਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।"
ਬ੍ਰੌਡ ਨੂੰ ਪਲੇਇੰਗ ਇਲੈਵਨ 'ਚ ਰੱਖਿਆ ਜਾ ਸਕਦਾ ਹੈ ਬਾਹਰ
ਵੁੱਡ ਅਤੇ ਆਰਚਰ ਦੋਵੇਂ ਸੱਟਾਂ ਤੋਂ ਪ੍ਰੇਸ਼ਾਨ ਸਨ ਪਰ ਹੁਣ ਉਹ ਫਿੱਟ ਹਨ। ਇੰਗਲੈਂਡ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਜ਼ਖਮੀ ਹੋਏ ਵੁੱਡ ਹੁਣ ਖੇਡਣ ਲਈ ਤਿਆਰ ਹਨ। ਟੀਮ ਕੋਲ ਆਫ ਸਪਿਨਰ ਡੋਮਿਨਿਕ ਬੇਸ ਵਜੋਂ ਸਿਰਫ ਇੱਕ ਸਪਿਨਰ ਹੈ ਅਤੇ ਅਜਿਹੀ ਸਥਿਤੀ ਵਿੱਚ ਬ੍ਰੌਡ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਜਾ ਸਕਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, 'ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਮੈਚ ਲਈ ਚੁਣੀ ਗਈ (ਤੇਰ੍ਹਾਂ ਮੈਂਬਰੀ) ਟੀਮ ਵਿੱਚ ਕੋਈ ਵਾਧੂ ਬੱਲੇਬਾਜ਼ ਨਹੀਂ ਹੈ ਅਤੇ ਇੱਕ ਸਪਿਨਰ ਡੌਮ ਬੇਸ ਹੈ, ਅਜਿਹੇ 'ਚ ਮੁਖ ਕੋਚ ਕ੍ਰਿਸ ਸਿਲਵਰਵੁੱਡ ਅਤੇ ਕਾਰਜਕਾਰੀ ਕਪਤਾਨ ਬੇਨ ਸਟੋਕਸ ਨੂੰ ਸਿਰਫ ਤੇਜ਼ ਗੇਂਦਬਾਜੀ ਬਾਰੇ ਹੀ ਸੋਚਣਾ ਹੋਵੇਗਾ। ਇੰਗਲੈਂਡ ਦੀ ਟੀਮ ਵਿਚਾਲੇ ਅਭਿਆਸ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕ੍ਰਿਸ ਵੋਕਸ ਨੂੰ ਵੀ ਏਜਿਸ ਬਾਉਲ ਵਿੱਚ ਖੇਡਣ ਦਾ ਮੌਕਾ ਮਿਲਣ ਦੀ ਸੰਭਾਵਨਾ ਨਹੀਂ ਹੈ।
ਇੰਗਲੈਂਡ ਨੂੰ ਵੈਸਟਇੰਡੀਜ਼ ਅਤੇ ਪਾਕਿਸਤਾਨ ਖਿਲਾਫ ਲਗਾਤਾਰ 6 ਟੈਸਟ ਮੈਚ ਖੇਡਣੇ ਹਨ ਅਤੇ ਅਜਿਹੀ ਸਥਿਤੀ ਵਿੱਚ ਉਹ ਤੇਜ਼ ਗੇਂਦਬਾਜ਼ਾਂ ਨੂੰ ਫਿੱਟ ਰੱਖਣ ਲਈ ਰੋਟੇਸ਼ਨ ਦੀ ਨੀਤੀ ਅਪਣਾ ਸਕਦੇ ਹਨ।