ਨਵੀਂ ਦਿੱਲੀ : ਓਲੰਪਿਕ ਸੋਨ ਤਮਗ਼ਾ ਜੇਤੂ ਇਤਿਹਾਸ ਰੱਚਣ ਵਾਲੇ ਸਾਬਕਾ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਉਮੀਦ ਹੈ ਕਿ ਭਾਰਤੀ ਐਥਲੀਟ ਟੋਕਿਓ ਓਲੰਪਿਕ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਮਗ਼ਾ ਜਿੱਤਣਗੇ।
ਬਿੰਦਰਾ ਨੇ ਅੱਜ ਦੇ ਹੀ ਦਿਨ 11 ਅਗਸਤ, 2008 ਨੂੰ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਰਾਇਫ਼ਲ ਮੁਕਾਬਲੇ ਦੇ ਫ਼ਾਇਨਲ ਵਿੱਚ 10.8 ਦੇ ਸ਼ਾਟ ਦੇ ਨਾਲ ਸੋਨ ਤਮਗ਼ਾ ਆਪਣੇ ਨਾਂਅ ਕੀਤਾ ਸੀ।
ਇਹ ਵੀ ਪੜ੍ਹੋ : 'ਕਸ਼ਮੀਰ 'ਚ ਨਾ ਸਹੁਰੇ ਚਾਹੀਦੇ, ਨਾ ਹੀ ਮਕਾਨ'
ਬਿੰਦਰਾ ਨੇ ਐਤਵਾਰ ਨੂੰ ਟਵੀਟ ਕਰ ਕਿਹਾ, "ਹੁਣ ਤੋਂ ਇੱਕ ਸਾਲ ਬਾਅਦ ਮੈਨੂੰ ਉਮੀਦ ਹੈ ਕਿ ਅਸੀਂ ਆਪਣੇ ਐਥਲੀਟਾਂ ਦੁਆਰਾ ਕਈ ਸੋਨ ਤਮਗ਼ੇ ਜਿੱਤਣ ਵਿੱਚ ਵਿਅਸਤ ਰਹਾਂਗੇ। ਸੋਨ ਤਮਗ਼ਾ ਜਿੱਤਣ ਲਈ ਮੈਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਾ ਹਾਂ ਤਾਂਕਿ ਉਹ ਆਪਣਾ ਵਧੀਆ ਯੋਗਦਾਨ ਦੇਣ , ਪਰ ਸਭ ਤੋਂ ਮਹੱਤਵਪੂਰਨ ਚੀਜ਼ ਉਨ੍ਹਾਂ ਦਾ ਗੌਰਵ ਅਤੇ ਆਤਮ ਸਨਮਾਨ ਹੈ।"
ਬਿੰਦਰਾ 2016 ਦੇ ਰਿਓ ਓਲੰਪਿਕ ਵਿੱਚ ਚੌਥੇ ਸਥਾਨ ਉੱਤੇ ਰਹੇ ਸਨ ਅਤੇ ਫ਼ਿਰ ਉਸੇ ਸਾਲ ਉਨ੍ਹਾਂ ਨੇ ਇਸ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।