ਨਵੀਂ ਦਿੱਲੀ : ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਨੇ ਫ਼ਿਰੋਜ ਸ਼ਾਹ ਕੋਟਲਾ ਸਟੇਡੀਅਮ ਦਾ ਨਾਂਅ ਆਪਣੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਾਬਕਾ ਸਵਰਗੀ ਵਿੱਤ ਅਰੁਣ ਜੇਟਲੀ ਦੇ ਨਾਂਅ ਉੱਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਜੇਟਲੀ ਨੇ ਸਨਿੱਚਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ।
12 ਸਤੰਬਰ ਨੂੰ ਹੋਵੇਗਾ ਸਮਾਗਮ
ਜਾਣਕਾਰੀ ਮੁਤਾਬਕ ਫ਼ਿਰੋਜ਼ਸ਼ਾਹ ਕੋਟਲਾ ਦਾ ਨਵਾਂ ਨਾਂਅ 12 ਸਤੰਬਰ ਨੂੰ ਇੱਕ ਸਮਾਗਮ ਵਿੱਚ ਵਿਧੀ ਪੂਰਵਕ ਤਰੀਕੇ ਨਾਲ ਬਦਲਿਆ ਜਾਵੇਗਾ। ਡੀਡੀਸੀਏ ਚੇਅਰਮੈਨ ਨੇ ਕਿਹਾ ਕਿ ਉਹ ਅਰੁਣ ਜੇਟਲੀ ਦੇ ਸਹਿਯੋਗ ਅਤੇ ਪ੍ਰੋਤਸਾਹਨ ਕਾਰਨ ਹੀ ਵਿਰਾਟ ਕੋਹਲੀ, ਵਰਿੰਦਰ ਸਹਿਵਾਗ, ਗੌਤਮ ਗੰਭੀਰ, ਆਸ਼ੀਸ਼ ਨਹਿਰਾ, ਰਿਸ਼ਭ ਪੰਤ ਵਰਗੇ ਕਈ ਖਿਡਾਰੀਆਂ ਨੇ ਦੇਸ਼ ਦਾ ਰੋਸ਼ਨ ਕੀਤਾ ਹੈ। ਇਸ ਲਈ ਡੀਡੀਸੀਏ ਨੇ ਤੈਅ ਕੀਤਾ ਹੈ ਕਿ ਫ਼ਿਰੋਜ਼ਸ਼ਾਹ ਕੋਟਲਾ ਦਾ ਨਾਂਅ ਬਦਲ ਕੇ ਮਰਹੂਮ ਜੇਟਲੀ ਦੇ ਨਾਂਅ ਉੱਤੇ ਰੱਖਿਆ ਜਾਵੇਗਾ।