ਹੈਦਰਾਬਾਦ: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਦੀਪ ਤਿਆਗੀ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਲ 2009 ਵਿੱਚ ਟੀਮ ਇੰਡੀਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਸ਼ੁਰੂਆਤ ਕਰਨ ਵਾਲੇ ਸੁਦੀਪ ਨੇ ਭਾਰਤ ਲਈ ਚਾਰ ਵਨ-ਡੇ ਅਤੇ ਇੱਕ ਟੀ-20 ਮੈਚ ਖੇਡੇ ਹਨ। ਤਿਆਗੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਵੀ ਖੇਡ ਚੁੱਕੇ ਹਨ।
33 ਸਾਲਾ ਤੇਜ਼ ਗੇਂਦਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਮੈਂ ਹੁਣ ਤੱਕ ਜੋ ਫੈਸਲੇ ਲਏ ਹਨ, ਉਨ੍ਹਾਂ ਵਿੱਚ ਮੇਰੇ ਸੁਪਨੇ ਨੂੰ ਅਲਵਿਦਾ ਕਹਿਣਾ ਸਭ ਤੋਂ ਮੁਸ਼ਕਲ ਸੀ। ਮੈਂ ਉਹ ਪ੍ਰਾਪਤੀ ਕੀਤੀ ਹੈ ਜੋ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਜੋ ਦੇਸ਼ ਦੀ ਪ੍ਰਤੀਨਿਧਤਾ ਕਰੇ।