ਅਹਿਮਦਾਬਾਦ: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜੇ ਟੈਸਟ ਦੇ ਪਹਿਲੇ ਦਿਨ ਬਾਇਓ ਬਬਲ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਇਕ ਉਤਸ਼ਾਹੀ ਭਾਰਤੀ ਪ੍ਰਸ਼ੰਸਕ ਮੈਦਾਨ ਵਿੱਚ ਆ ਗਿਆ। ਉਹ ਕਪਤਾਨ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ ਵਿੱਚ ਦਾਖਲ ਹੋਇਆ।
ਹਾਲਾਂਕਿ, ਕੋਹਲੀ ਨੇ ਉਕਤ ਪ੍ਰਸ਼ੰਸਕ ਨੂੰ ਦੂਰੋਂ ਵੇਖ ਲਿਆ ਸੀ ਅਤੇ ਆਪਣੇ ਕਦਮਾਂ ਨੂੰ ਪਿੱਛੇ ਹਟਾ ਲਿਆ ਅਤੇ ਪ੍ਰਸ਼ੰਸਕ ਨੂੰ ਵਾਪਸ ਜਾਣ ਲਈ ਕਿਹਾ। ਉਹ ਆਪਣੀ ਗਲ਼ਤੀ ਮੰਨ ਕੇ ਵਾਪਸ ਚੱਲਾ ਗਿਆ ਸੀ।
ਕੀ ਹੈ ਬਾਇਓ ਬੱਬਲ
ਬਾਇਓ ਬੱਬਲ ਦਾ ਪ੍ਰੋਟੋਕੋਲ ਬਹੁਤ ਸਖ਼ਤ ਹੈ ਜਿਸ ਕਾਰਨ ਖਿਡਾਰੀ ਜਾਂ ਮੈਚ ਅਧਿਕਾਰੀ ਕਿਸੇ ਨੂੰ ਨਹੀਂ ਮਿਲ ਸਕਦੇ। ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਵੀ ਬਹੁਤ ਸਖਤ ਨਿਯਮਾਂ ਤਹਿਤ ਕੀਤੇ ਜਾਂਦੇ ਹਨ। ਕੋਵਿਡ -19 ਦੇ ਕਾਰਨ, ਸਿਰਫ਼ 50 ਪ੍ਰਤੀਸ਼ਤ ਭੀੜ ਨੂੰ ਗੁਲਾਬੀ ਗੇਂਦ ਟੈਸਟ ਵਿੱਚ ਸਟੇਡੀਅਮ ਵਿੱਚ ਮੈਚ ਦੇਖਣ ਅਤੇ ਆਉਣ ਦੀ ਆਗਿਆ ਹੈ।
ਜੀਸੀਏ ਦੇ ਇਕ ਅਧਿਕਾਰੀ ਨੇ ਕਿਹਾ, "ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਦੇਖਾਂਗੇ ਕਿ ਉਹ ਪ੍ਰਸ਼ੰਸਕ ਕੌਣ ਸੀ। ਇਸ ‘ਤੇ ਐਕਸ਼ਨ ਲਿਆ ਜਾਵੇਗਾ, ਕਿਉਂਕਿ ਇਹ ਮਾਮਲਾ ਗੰਭੀਰ ਹੈ ਕਿਉਂਕਿ ਸਾਰਿਆਂ ਦੀ ਸੁਰੱਖਿਆ ਸਾਡੀ ਪਹਿਲ ਹੈ।"
ਇਹ ਵੀ ਪੜ੍ਹੋ: IND vs ENG: ਪਹਿਲੀ ਪਾਰੀ 'ਚ 112 ਦੌੜਾਂ 'ਤੇ ਢੇਰ ਹੋਈ ਇੰਗਲੈਂਡ ਦੀ ਟੀਮ, ਅਕਸ਼ਰ ਨੂੰ ਮਿਲੀਆਂ 6 ਵਿਕਟਾਂ