ਨਵੀਂ ਦਿੱਲੀ: ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੁਖੀ ਸੌਰਭ ਗਾਂਗੁਲੀ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ ਦੇਸ਼-ਭਰ ਵਿੱਚ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਦੇ ਲਈ ਦੇਸ਼-ਭਰ ਵਿੱਚ ਅਗਲੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ।
ਸਚਿਨ ਨੇ ਟਵੀਟ ਕੀਤਾ ਹੈ ਕਿ ਸਰਲ ਚੀਜ਼ਾਂ ਅਕਸਰ ਸੌਖੀਆਂ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਲਗਾਤਾਰ ਅਨੁਸ਼ਾਸਨ ਅਤੇ ਦ੍ਰਿੜ ਸੰਕਲਪ ਦੀ ਜ਼ਰੂਰਤ ਹੁੰਦੀ ਹੈ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਨੂੰ 21 ਦਿਨਾਂ ਦੇ ਲਈ ਘਰਾਂ ਵਿੱਚ ਰਹਿਣ ਦੇ ਲਈ ਕਿਹਾ ਹੈ। ਇਹ ਸਰਲ ਕੰਮ ਲੱਖਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ। ਆਓ ਕੋਵਿਡ-19 ਵਿਰੁੱਧ ਇਸ ਯੁੱਧ ਵਿੱਚ ਸਾਰੇ ਇਕਜੁੱਟ ਹੋਈਏ।
ਗਾਂਗੁਲੀ ਨੇ ਵੀ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵਿੱਟਰ ਉੱਤੇ 44 ਸਕਿੰਟ ਦਾ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੇ ਦੇਸ਼-ਵਾਸੀਓ ਅਤੇ ਦੁਨੀਆਂ ਦੇ ਨਾਗਰਿਕੋ, ਸਾਡੀ ਜ਼ਿੰਦਗੀ ਵਿੱਚ ਇਹ ਕਾਫ਼ੀ ਚੁਣੌਤੀਪੂਰਨ ਸਮਾਂ ਹੈ ਪਰ ਸਾਨੂੰ ਇਸ ਨਾਲ ਲੜਣਾ ਹੋਵੇਗਾ। ਸਰਕਾਰ ਕੀ ਕਹਿੰਦੀ ਹੈ ਉਸ ਦੀ ਸੁਣੋ, ਸਿਹਤ ਵਿਭਾਗ ਦੀ ਸੁਣੋ, ਕੇਂਦਰ ਸਰਾਕਰ ਦੇ ਨਿਰਦੇਸ਼ਾਂ ਦਾ ਪਾਲਣ ਕਰੋ ਅਤੇ ਘਰਾਂ ਉੱਤੇ ਹੀ ਸੁਰੱਖਿਅਤ ਰਹੋ। ਸਮਝਦਾਰ ਬਣੋ ਅਤੇ ਚੀਜ਼ਾਂ ਦੀ ਕੋਸ਼ਿਸ਼ ਨਾ ਕਰੋ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਜਿਵੇਂ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੁਣੇ ਐਲਾਨ ਕੀਤਾ ਕਿ ਪੂਰਾ ਦੇਸ਼ ਅਗਲੇ 21 ਦਿਨਾਂ ਦੇ ਲਈ ਅੱਜ ਅੱਧੀ ਰਾਤ ਤੋਂ ਪੂਰੇ ਲਾਕਡਾਊਨ ਵਿੱਚ ਜਾ ਰਿਹਾ ਹੈ। ਮੇਰੀ ਇੱਕ ਹੀ ਅਪੀਲ ਹੈ, ਕ੍ਰਿਪਾ ਘਰਾਂ ਵਿੱਚ ਰਹੋ। ਸਮਾਜਿਕ ਦੂਰੀ ਹੀ ਕੋਵਿਡ-19 ਦਾ ਇੱਕਲੌਤਾ ਇਲਾਜ਼ ਹੈ।