ਪੰਜਾਬ

punjab

ETV Bharat / sports

ਫਲਾਈਟ ਮਿਸ ਹੋਣ ਕਾਰਨ ਫੈਬੀਅਨ ਐਲਨ, ਕੈਰੇਬੀਅਨ ਪ੍ਰੀਮੀਅਰ ਲੀਗ 'ਚੋਂ ਹੋਏ ਬਾਹਰ - ਕੋਰੋਨਾ ਵਾਇਰਸ

ਐਲਨ ਦੇ ਏਜੰਟ ਨੇ ਕਿਹਾ, "ਬਦਕਿਸਮਤੀ ਨਾਲ, ਉਹ ਫਲਾਈਟ ਦੇ ਵੇਰਵਿਆਂ ਨੂੰ ਲੈ ਕੇ ਹੋਈ ਕੁਝ ਗ਼ਲਤੀ ਕਾਰਨ ਦੇਰ ਨਾਲ ਪਹੁੰਚੇ। ਉਡਾਣ ਮਿਸ ਹੋਣ ਦੇ ਕਾਰਨ ਆਗਮੀ ਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਤੋਂ ਬਾਹਰ ਕਰ ਦਿੱਤਾ ਗਿਆ ਹੈ।

ਕੈਰੇਬੀਅਨ ਪ੍ਰੀਮੀਅਰ ਲੀਗ ਚੋਂ ਬਾਹਰ
ਕੈਰੇਬੀਅਨ ਪ੍ਰੀਮੀਅਰ ਲੀਗ ਚੋਂ ਬਾਹਰ

By

Published : Aug 7, 2020, 8:35 PM IST

ਜਮੈਕਾ: ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਫੈਬੀਅਨ ਐਲਨ ਨੂੰ ਜਮੈਕਾ ਤੋਂ ਬਾਰਬਾਡੋਸ ਦੀ ਉਡਾਣ ਮਿਸ ਹੋਣ ਦੇ ਕਾਰਨ ਆਗਮੀ ਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਤੋਂ ਬਾਹਰ ਕਰ ਦਿੱਤਾ ਗਿਆ ਹੈ।

ਐਲੇਨ, ਜਿਨ੍ਹਾਂ ਨੂੰ ਪਿਛਲੇ ਮਹੀਨੇ ਸੇਂਟ ਕਿੱਟਸ ਅਤੇ ਨੇਵਿਸ ਪੈਟ੍ਰਿਓਟਸ ਵੱਲੋਂ ਬਰਕਰਾਰ ਰੱਖਿਆ ਗਿਆ ਸੀ, ਉਨ੍ਹਾਂ ਨੇ 3 ਅਗਸਤ ਨੂੰ ਤ੍ਰਿਨੀਦਾਦ ਵਿੱਚ ਇੱਕ ਚਾਰਟਰ ਜਹਾਜ਼ 'ਚ ਸਵਾਰ ਹੋਣਾ ਸੀ, ਪਰ ਹਵਾਈ ਅੱਡੇ ਉੱਤੇ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ ਅਤੇ ਉਹ ਸੀਪੀਐਲ ਤੋਂ ਬਾਹਰ ਹੋ ਗਏ।

ਫੈਬੀਅਨ ਐਲਨ,ਕੈਰੇਬੀਅਨ ਪ੍ਰੀਮੀਅਰ ਲੀਗ ਚੋਂ ਹੋਏ ਬਾਹਰ

18 ਅਗਸਤ ਤੋਂ ਸ਼ੁਰੂ ਹੋਣ ਵਾਲੀ ਸੀਪੀਐਲ ਲੀਗ ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਵਿਚਾਲੇ ਸ਼ੁਰੂ ਹੋਣ ਵਾਲੀ ਪਹਿਲੀ ਵੱਡੀ ਕ੍ਰਿਕਟ ਲੀਗ ਹੋਵੇਗੀ। ਜਦਕਿ ਇਸ ਲੀਗ ਦਾ ਫਾਈਨਲ ਮੈਚ 10 ਸਤੰਬਰ ਨੂੰ ਖੇਡਿਆ ਜਾਵੇਗਾ।

ਸੀਪੀਐਲ ਦਾ ਪੂਰਾ ਟੂਰਨਾਮੈਂਟ ਤ੍ਰਿਨੀਦਾਦ ਅਤੇ ਟੋਬੈਗੋ ਦੇ 2 ਸਟੇਡੀਅਮਾਂ ਅਤੇ ਬੰਦ ਦਰਵਾਜ਼ਿਆਂ ਵਿੱਚ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਸਾਰੇ ਵਿਦੇਸ਼ੀ ਖਿਡਾਰੀਆਂ ਦਾ ਕੋਵਿਡ -19 ਟੈਸਟ ਕੀਤਾ ਜਾਵੇਗਾ ਅਤੇ ਫਿਰ ਤ੍ਰਿਨੀਦਾਦ ਪਹੁੰਚਣ ਤੋਂ ਬਾਅਦ, 2 ਹੋਰ ਟੈਸਟ ਕੀਤੇ ਜਾਣਗੇ ਜੋ ਕਿ 7 ਅਤੇ 14 ਦਿਨਾਂ ਦੇ ਸਮੇਂ ਵਿੱਚ ਹੋਣਗੇ।

ABOUT THE AUTHOR

...view details