ਪੰਜਾਬ

punjab

ETV Bharat / sports

ਪਿਤਾ ਦੇ ਅਧੂਰੇ ਸੁਪਨੇ ਨੂੰ ਤਾਨੀਆ ਭਾਟੀਆ ਕਰ ਰਹੀ ਪੂਰਾ - ਅੰਤਰਰਾਸ਼ਟਰੀ ਮਹਿਲਾ ਕ੍ਰਿਕੇਟਰ ਤਾਨੀਆ ਭਾਟੀਆ

ਆਸਟ੍ਰੇਲੀਆ ਵਿਖੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਵਾਲੀ ਤਾਨੀਆ ਭਾਟੀਆ ਦੇ ਪਿਤਾ ਸੰਜੇ ਭਾਟੀਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਤਾਨੀਆ ਦੀ ਜ਼ਿੰਦਗੀ ਬਾਰੇ ਕਈ ਅਹਿਮ ਗੱਲਾਂ ਨੂੰ ਸਾਂਝਾ ਕੀਤਾ।

taniya bhatia father sanjay bhatia
ਤਾਨੀਆ ਭਾਟੀਆ ਦੇ ਪਿਤਾ ਸੰਜੇ ਭਾਟੀਆ

By

Published : Jan 14, 2020, 6:03 PM IST

ਚੰਡੀਗੜ੍ਹ: ਆਸਟ੍ਰੇਲੀਆ ਵਿਖੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਵਾਲੀ ਤਾਨੀਆ ਭਾਟੀਆ ਦੇ ਪਿਤਾ ਸੰਜੇ ਭਾਟੀਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਤਾਨੀਆ ਦੀ ਜ਼ਿੰਦਗੀ ਬਾਰੇ ਕਈ ਅਹਿਮ ਗੱਲਾਂ ਨੂੰ ਸਾਂਝਾ ਕੀਤਾ।

ਵੀਡੀਓ

ਹੋਰ ਪੜ੍ਹੋ: ਲਕਸ਼ ਅਤੇ ਸ਼ੁਭੰਕਰ ਦੀ ਇੰਡੋਨੇਸ਼ੀਆ ਮਾਸਟਰ ਕੁਆਲੀਫਾਇਰ ਵਿੱਚ ਹਾਰ

ਦੱਸਣਯੋਗ ਹੈ ਕਿ ਤਾਨੀਆ ਦੇ ਪਿਤਾ ਸੰਜੇ ਭਾਟੀਆ ਖ਼ੁਦ ਅੰਤਰਰਾਸ਼ਟਰੀ ਕ੍ਰਿਕੇਟਰ ਬਣਨਾ ਚਾਹੁੰਦੇ ਸਨ, ਪਰ ਉਹ ਰਾਜ ਪੱਧਰ ਤੱਕ ਹੀ ਖੇਡ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਪੋਰਟਸ ਕੋਟੇ 'ਚੋਂ ਸਰਕਾਰੀ ਬੈਂਕ ਵਿੱਚ ਨੌਕਰੀ ਮਿਲ ਗਈ। ਖ਼ੁਦ ਕ੍ਰਿਕੇਟਰ ਬਣਨ ਦਾ ਸੁਪਨਾ ਛੱਡ ਚੁੱਕੇ ਕੇ, ਹੁਣ ਸੰਜੇ ਬੇਹੱਦ ਖੁਸ਼ ਹਨ, ਕਿਉਂਕਿ ਹੁਣ ਉਨ੍ਹਾਂ ਦਾ ਇਹ ਸੁਪਨਾ ਉਨ੍ਹਾਂ ਦੀ ਬੇਟੀ ਤਾਨੀਆ ਪੂਰਾ ਕਰ ਰਹੀ ਹੈ।

ਹੋਰ ਪੜ੍ਹੋ: ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ

ਫਰਵਰੀ ਵਿੱਚ ਆਸਟਰੇਲੀਆ ਵਿਖੇ ਹੋਣ ਵਾਲੇ ਟੀ-20 ਮੈਚ ਵਿੱਚ ਤਾਨੀਆ ਖੇਡੇਗੀ। ਤਾਨੀਆ 13 ਸਾਲ ਦੀ ਉਮਰ ਵਿੱਚ ਸੀਨੀਅਰ ਪੰਜਾਬ ਕ੍ਰਿਕੇਟ ਟੀਮ 2011 'ਚ ਖੇਡ ਚੁੱਕੀ ਹੈ। ਇਸ ਤੋਂ ਇਲਾਵਾ ਤਾਨੀਆ ਨੇ ਸਾਬਕਾ ਕ੍ਰਿਕੇਟਰ ਯੁਗਰਾਜ ਸਿੰਘ ਤੋਂ ਕੋਚਿੰਗ ਲਈ ਹੈ, ਜਿਸ ਦੀ ਕਿੱਸਾ ਤਾਨੀਆ ਦੇ ਪਿਤਾ ਸਾਂਝਾ ਕਰਦਿਆਂ ਦੱਸਿਆ ਕਿ ਯੁਵਰਾਜ ਸਿੰਘ ਨੇ ਤਾਨੀਆ ਨੂੰ ਇੱਕ ਵਾਰ ਬੱਚਿਆਂ ਨਾਲ ਖੇਡਦਿਆਂ ਦੇਖ ਉਸ ਨੂੰ ਮੁੰਡਾ ਸਮਝ ਲਿਆ ਤੇ ਉਨ੍ਹਾਂ ਨੇ ਆਪਣੇ ਪਿਤਾ ਯੁਗਰਾਜ ਨੂੰ ਕਿਹਾ ਕਿ ਇਹ ਲੜਕਾ ਬਹੁਤ ਵਧੀਆ ਖੇਡ ਰਿਹਾ ਤਾਂ ਉਸ ਵੇਲੇ ਯੁਗਰਾਜ ਸਿੰਘ ਨੇ ਯੁਵਰਾਜ ਨੂੰ ਕਿਹਾ ਸੀ ਕਿ ਇਹ ਮੁੰਡਾ ਨਹੀਂ ਕੁੜੀ ਹੈ। ਉਸ ਵੇਲੇ ਯੁਵੀ ਨੇ ਤਾਨੀਆ ਬਾਰੇ ਕਿਹਾ ਕਿ ਇਹ ਕੁੜੀ ਬਹੁਤ ਅੱਗੇ ਤੱਕ ਖੇਡੇਗੀ।

ABOUT THE AUTHOR

...view details