ਮੈਲਬਰਨ: ਜ਼ਿਆਦਾ ਗਰਮੀ ਹੋਣ ਕਾਰਨ ਨਿਊਜ਼ੀਲੈਂਡ ਨੇ ਵਿਕਟੋਰੀਆ ਇਲੈਵਨ ਦੇ ਨਾਲ ਹੋਣ ਵਾਲੇ ਦੋ ਰੋਜ਼ਾ ਅਭਿਆਸ ਮੈਚ ਵਿੱਚ ਪਹਿਲੇ ਦਿਨ ਦੇ ਮੈਚ ਨੂੰ ਰੱਦ ਕਰ ਦਿੱਤਾ ਹੈ। ਇਹ ਮੈਚ ਸ਼ੁਕਰਵਾਰ ਨੂੰ ਸ਼ੁਰੂ ਹੋਣਾ ਸੀ ਤੇ ਐਤਵਾਰ ਤੱਕ ਖੇਡਿਆ ਜਾਣਾ ਸੀ। ਪਹਿਲਾਂ ਹੀ ਇਸ ਮੈਚ ਵਿੱਚ ਇੱਕ ਦਿਨ ਦੇ ਬ੍ਰੈਕ ਦਾ ਪ੍ਰਬੰਧ ਸੀ।
ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ
ਇੱਕ ਮੀਡੀਆ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਤਾਪਮਾਨ ਦੇ 43 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਇਸੀਂ ਦੇਖਦੇ ਹੋਏ ਪਹਿਲੇ ਦਿਨ ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ।