ਪੰਜਾਬ

punjab

ETV Bharat / sports

ਇੰਗਲੈਂਡ ਕ੍ਰਿਕਟ ਟੀਮ ਕੋਰੋਨਾ ਯੋਧਿਆਂ ਨੂੰ ਨੀਲੇ ਆਰਮਬੈਂਡ ਪਾ ਕੇ ਦੇਵੇਗੀ ਸਲਾਮੀ - ਇੰਗਲੈਂਡ ਪਾਵੇਗੀ ਆਰਮਬੈਂਡ

ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਬੰਧਕ ਉਨ੍ਹਾਂ ਸਿਹਤ ਕਰਮਚਾਰੀਆਂ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮੋਰਚੇ ਉੱਤੇ ਸਨ।

ਇੰਗਲੈਂਡ ਕ੍ਰਿਕਟ ਟੀਮ ਕੋਰੋਨਾ ਯੋਧਿਆਂ ਨੂੰ ਨੀਲੇ ਆਰਮਬੈਂਡ ਪਾ ਕੇ ਦੇਵੇਗੀ ਸਲਾਮੀ
ਇੰਗਲੈਂਡ ਕ੍ਰਿਕਟ ਟੀਮ ਕੋਰੋਨਾ ਯੋਧਿਆਂ ਨੂੰ ਨੀਲੇ ਆਰਮਬੈਂਡ ਪਾ ਕੇ ਦੇਵੇਗੀ ਸਲਾਮੀ

By

Published : Jun 10, 2020, 8:21 PM IST

ਲੰਡਨ: ਜੋ ਰੂਟ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੈਸਟ ਕ੍ਰਿਕਟ ਟੀਮ ਰਾਸ਼ਟਰੀ ਸਿਹਤ ਸੇਵਾ (NHS) ਦੇ ਕਰਮੀਆਂ ਨੂੰ ਸਨਮਾਨਿਤ ਕਰਨ ਦੇ ਲਈ ਵਿੰਡਿਜ਼ ਵਿਰੁੱਧ ਹੋਣ ਵਾਲੀ ਟੈਸਟ ਲਈ ਨੀਲੇ ਰੰਗ ਦਾ ਆਰਮਬੈਂਡ ਪਹਿਨਣ ਜਾ ਰਹੀ ਹੈ।

ਇੰਗਲੈਂਡ ਕ੍ਰਿਕਟ ਟੀਮ ਕੋਰੋਨਾ ਯੋਧਿਆਂ ਨੂੰ ਨੀਲੇ ਆਰਮਬੈਂਡ ਪਾ ਕੇ ਦੇਵੇਗੀ ਸਲਾਮੀ

ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਬੰਧਕ ਉਨ੍ਹਾਂ ਸਿਹਤ ਕਰਮਚਾਰੀਆਂ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮੋਰਚੇ ਉੱਤੇ ਸਨ। ਇੱਕ ਖੇਡਾਂ ਦੀ ਵੈਬਸਾਇਟ ਉੱਤੇ ਛਾਪੀ ਰਿਪੋਰਟ ਮੁਤਾਬਕ ਹਾਲੇ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਪਰ ਇਸ ਨੂੰ ਲੈ ਕੇ ਚਰਚਾ ਹਾਲੇ ਵੀ ਜਾਰੀ ਹੈ।

ਵੈਸਟ ਇੰਡੀਜ਼ ਅਤੇ ਇੰਗਲੈਂਡ ਕ੍ਰਿਕਟ ਟੀਮ।

ਜਾਣਕਾਰੀ ਮੁਤਾਬਕ ਟੀਮ ਦੇ ਵਿਕਟ-ਕੀਪਰ ਅਤੇ ਬੱਲੇਬਾਜ਼ ਜੋਸ ਬੱਟਲਰ ਨੇ ਆਪਣੀ ਟੀ-ਸ਼ਰਟ ਨੂੰ ਨਿਲਾਮ ਕਰ ਕੇ ਬ੍ਰੈਂਪਟਨ ਅਤੇ ਹੈਰਫ਼ੀਲਡ ਦੇ ਹਸਪਤਾਲਾਂ ਦੇ 65,000 ਪੌਂਡ ਇਕੱਠੇ ਕੀਤੇ ਸਨ। ਇਹ ਉਹ ਟੀ-ਸ਼ਰਟ ਸੀ ਜੋ ਉਨ੍ਹਾਂ ਨੇ 2019-20 ਦੇ ਵਿਸ਼ਵ ਕੱਪ ਦੀ ਜਿੱਤ ਦੌਰਾਨ ਪਹਿਨੀ ਸੀ।

ਕੋਰੋਨਾ ਵਾਇਰਸ ਦੇ ਕਾਰਨ ਮਾਰਚ ਤੋਂ ਹਰ ਅੰਤਰ-ਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਉੱਤੇ ਰੋਕ ਲੱਗੀ ਹੋਈ ਹੈ ਅਤੇ ਇੰਗਲੈਂਡ ਅਤੇ ਵਿੰਡਿਜ਼ ਵਿਚਕਾਰ ਇਹ ਲੜੀ ਅੰਤਰ-ਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਵੇਗੀ। ਵਿੰਡਿਜ਼ ਦੇ ਡੈਰੇਨ ਬਰੈਵੋ, ਸ਼ਿਮਰੋਨ ਹੈਟਮੇਅਰ ਅਤੇ ਕੀਮੋ ਪਾਲ ਨੇ ਇੰਗਲੈਂਡ ਦੇ ਇਸ ਦੌਰੇ ਉੱਤੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਕ੍ਰਿਕਟ ਵੈਸਟ ਇੰਡੀਜ਼ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਇਸ ਫ਼ੈਸਲੇ ਦੀ ਇੱਜ਼ਤ ਕਰਦੇ ਹਨ ਅਤੇ ਉਹ ਇਸ ਭਵਿੱਖੀ ਮੁਕਾਬਲਿਆਂ ਵਿੱਚ ਚੋਣ ਨੂੰ ਉਨ੍ਹਾਂ ਵਿਰੁੱਧ ਨਹੀਂ ਰੱਖਣਗੇ। ਜੇਸਨ ਹੋਲਡਰ ਵਿੰਡਿਜ਼ ਟੀਮ ਦੇ ਇੰਗਲੈਂਡ ਵਿਰੁੱਧ ਅਗਵਾਈ ਕਰਨਗੇ। ਇੰਗਲੈਂਡ ਨੇ ਹਾਲੇ ਇਸ ਲੜੀ ਨੂੰ ਲੈ ਕੇ ਆਪਣੀ ਟੀਮ ਦਾ ਐਲਾਨ ਕਰਨਾ ਹੈ।

ABOUT THE AUTHOR

...view details