ਦੁਬਈ: ਇੰਗਲੈਂਡ ਅਤੇ ਪਾਕਿਸਤਾਨ ਦੇ ਕ੍ਰਿਕਟਰ, ਬੁੱਧਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਵਿੱਚ 3 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਲਈ ਮੈਦਾਨ ਵਿੱਚ ਉਤਰਨਗੇ।
ਇੰਗਲੈਂਡ ਦੀ ਟੀਮ ਨੇ ਹਾਲ ਹੀ ਵਿੱਚ ਵੈਸਟਇੰਡੀਜ਼ ਨੂੰ 2-1 ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਮੇਜ਼ਬਾਨ ਇੰਗਲੈਂਡ ਦੇ ਕੋਲ ਹੁਣ ਆਸਟ੍ਰੇਲੀਆ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪਹੁੰਚਣ ਦਾ ਮੌਕਾ ਹੋਵੇਗਾ, ਜਦੋਂਕਿ ਪਾਕਿਸਤਾਨ ਦੇ ਕੋਲ ਨਿਊਜ਼ੀਲੈਂਡ ਤੋਂ ਅੱਗੇ ਨਿਕਲ ਕੇ ਚੌਥੇ ਨੰਬਰ 'ਤੇ ਪੁੱਜਣ ਦਾ ਮੌਕਾ ਹੋਵੇਗਾ।
ਇੰਗਲੈਂਡ-ਪਾਕਿਸਤਾਨ ਦੀ ਲੜੀ ਵਿਚਾਲੇ ਰੈਂਕਿੰਗ ਵਿੱਚ ਹੋ ਸਕਦੀ ਹੈ ਤਬਦੀਲੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਪਤਾਨ ਅਜ਼ਹਰ ਅਲੀ ਅਤੇ ਉਪ ਕਪਤਾਨ ਬਾਬਰ ਆਜ਼ਮ ਪਾਕਿਸਤਾਨ ਲਈ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ, ਜਿਸ ਦੇ ਸਾਹਮਣੇ ਇੰਗਲੈਂਡ ਦੇ ਬੇਨ ਸਟੋਕਸ ਅਤੇ ਸਟੂਅਰਟ ਬ੍ਰਾਡ ਦੀ ਚੁਣੌਤੀ ਹੋਵੇਗੀ।
ਇੰਗਲੈਂਡ-ਪਾਕਿਸਤਾਨ ਦੀ ਲੜੀ ਵਿਚਾਲੇ ਰੈਂਕਿੰਗ ਵਿੱਚ ਹੋ ਸਕਦੀ ਹੈ ਤਬਦੀਲੀ ਅਜ਼ਹਰ, ਇਸ ਸਮੇਂ ਬੱਲੇਬਾਜ਼ਾਂ ਦੀ ਸੂਚੀ ਵਿੱਚ 27 ਵੇਂ ਨੰਬਰ 'ਤੇ ਹੈ ਉਥੇ ਹੀ ਬਾਬਰ ਆਪਣੇ ਕਰੀਅਰ ਦੀ ਸਭ ਤੋਂ ਵੱਧ 800 ਰੈਂਕਿੰਗ ਤੋਂ ਅੱਗੇ ਜਾਣਾ ਚਾਹੁੰਦੇ ਹਨ। ਬਾਬਰ ਇਸ ਸਮੇਂ 6 ਨੰਬਰ 'ਤੇ ਹਨ, ਜਦੋਂਕਿ ਫਰਵਰੀ ਵਿੱਚ ਉਹ ਕਰੀਅਰ ਦੀ ਸਭ ਤੋਂ ਵੱਧ ਰੈਂਕਿੰਗ 5ਵੇਂ ਨੰਬਰ 'ਤੇ ਸੀ।
ਤੇਜ਼ ਗੇਂਦਬਾਜ਼ਾਂ ਵਿੱਚ ਮੁਹੰਮਦ ਅੱਬਾਸ 13ਵੇਂ ਅਤੇ ਦਿੱਗਜ਼ ਲੈੱਗ ਸਪਿੱਨਰ ਯਾਸੀਰ ਸ਼ਾਹ 24ਵੇਂ ਨੰਬਰ 'ਤੇ ਹਨ। ਇੱਕ ਹੋਰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ 32ਵੇਂ ਨੰਬਰ 'ਤੇ ਹਨ।