ਚੇਨਈ: ਭਾਰਤ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਮਿਲੀ ਜਿੱਤ ਤੋਂ ਬਾਅਦ ਇੰਗਲੈਂਡ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
ਐਮਏ ਚਿਦੰਬਰਮ ਸਟੇਡੀਅਮ ਵਿੱਚ ਜਿੱਤਣ ਤੋਂ ਬਾਅਦ ਇੰਗਲੈਂਡ ਨੌਂ ਟੀਮਾਂ ਵਿਚਾਲੇ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਜਦੋਂਕਿ ਭਾਰਤੀ ਟੀਮ ਚੌਥੇ ਨੰਬਰ 'ਤੇ ਪਹੁੰਚ ਗਈ ਹੈ।
ਇੰਗਲੈਂਡ ਨੇ ਹੁਣ ਤੱਕ ਛੇ ਸੀਰੀਜ਼ਾਂ ਵਿੱਚ 11 ਜਿੱਤੀਆਂ ਹਨ ਅਤੇ ਇਸ ਟੀਮ ਦੀ ਜਿੱਤ ਪ੍ਰਤੀਸ਼ਤਤਾ 70.2% ਹੈ। ਭਾਰਤ ਦੀ ਛੇ ਸੀਰੀਜ਼ ਵਿੱਚ ਇਹ ਚੌਥੀ ਹਾਰ ਹੈ।
ਨਿਊਜ਼ੀਲੈਂਡ ਆਪਣੇ 70.0% ਮੈਚ ਜਿੱਤ ਕੇ ਪਹਿਲਾ ਫਾਈਨਲ ਵਿੱਚ ਪਹੁੰਚ ਗਿਆ ਹੈ, ਜਦੋਂਕਿ ਭਾਰਤ ਅਤੇ ਆਸਟਰੇਲੀਆ ਇੰਗਲੈਂਡ ਦੇ ਨਾਲ ਦੂਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ।
ਭਾਰਤ ਇਹ ਮੈਚ ਵਿੱਚ ਹਾਰਨ ਤੋਂ ਬਾਅਦ ਹੀ ਚੌਥੇ ਸਥਾਨ 'ਤੇ ਆ ਗਿਆ ਹੈ ਅਤੇ ਉਹ ਚਾਰ ਮੈਚਾਂ ਦੀ ਸੀਰੀਜ਼ ਵਿੱਚ ਇੱਕ ਹੋਰ ਹਾਰ ਨਹੀਂ ਝੱਲ ਸਕਦਾ। ਫਾਈਨਲ ਵਿੱਚ ਜਗ੍ਹਾਂ ਬਣਾਉਣ ਲਈ ਭਾਰਤ ਨੂੰ ਇਹ ਟੈਸਟ ਸੀਰੀਜ਼ 2-1 ਜਾਂ 3-1 ਨਾਲ ਜਿੱਤਣੀ ਪਵੇਗੀ। ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਨੂੰ ਹੁਣ ਅਗਲੇ ਤਿੰਨ ਮੈਚਾਂ ਵਿੱਚ ਕੋਈ ਮੈਚ ਗੁਆਏ ਬਿਨ੍ਹਾਂ ਘੱਟੋ ਘੱਟ ਦੋ ਜਾਂ ਸਾਰੇ ਤਿੰਨ ਮੈਚ ਜਿੱਤਣੇ ਪੈਣਗੇ।
ਇਸ ਦੇ ਇਲਾਵਾ, ਆਸਟਰੇਲੀਆ ਕੋਲ ਵੀ ਫਾਈਨਲ 'ਚ ਪਹੁੰਚਣ ਦਾ ਮੌਕਾ ਹੋਵੇਗਾ ਜੇ ਇੰਗਲੈਂਡ ਦੀ ਟੀਮ ਭਾਰਤ ਨੂੰ 1-0, 2-0 ਜਾਂ 2-1 ਨਾਲ ਹਰਾਉਂਦੀ ਹੈ ਜਾਂ ਸੀਰੀਜ਼ ਡਰਾਅ 'ਤੇ ਖ਼ਤਮ ਹੋਵੇ।