ਲੰਡਨ: ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਬੈਨ ਸਟੋਕਸ ਨੇ ਬ੍ਰਿਟੇਨ ਨੈਸ਼ਨਲ ਹੈਲਥ ਸਰਵਿਸ (NHS) ਦੇ ਲਈ ਇੱਕ ਹਾਫ਼ ਮੈਰਾਥਨ ਵਿੱਚ ਹਿੱਸਾ ਲੈ ਕੇ ਫ਼ੰਡ ਮੁਹੱਈਆ ਕਰਵਾਇਆ ਹੈ, ਜਿਸ ਦੀ ਵਰਤੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਕੀਤਾ ਜਾਵੇਗਾ।
ਸਟੋਕਸ ਨੇ ਮੰਗਲਵਾਰ ਨੂੰ ਆਪਣੇ ਘਰ ਦੇ ਕੋਲ ਉੱਤਰੀ-ਪੂਰਬੀ ਇੰਗਲੈਂਡ ਵਿੱਚ ਇਹ ਦੌੜ ਇੱਕ ਘੰਟਾ 39 ਮਿੰਟ ਵਿੱਚ ਪੂਰੀ ਕੀਤੀ ਅਤੇ ਇਸ ਦੌੜ ਨਾਲ ਇਕੱਠੇ ਹੋਏ ਪੈਸੇ ਨੂੰ ਐੱਨਐੱਸਐੱਸ ਦੀ ਚੈਰਿਟੀ ਅਤੇ ਨੈਸ਼ਨਲ ਚਿਲਡ੍ਰਨ ਕ੍ਰਿਕਟ ਚੈਰਿਟੀ ਵਿੱਚ ਦੇਣ ਦਾ ਫ਼ੈਸਲਾ ਕੀਤਾ।
ਸੋਸ਼ਲ ਮੀਡਿਆ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਐਮਚਿਉਰ ਕ੍ਰਿਕਟਰਾਂ ਵੱਲੋਂ ਫ਼ੰਡ ਦੇਣ ਦੇ ਲਈ ਬਣਾਏ ਗਏ ਪੇਜ ਉੱਤੇ ਦਾਨ ਦਿੱਤੇ। ਇਹ ਤਿੰਨੋਂ ਆਪਣੇ ਘਰ ਦੇ ਗਾਰਡਨ ਵਿੱਚ ਪੂਰੀ ਮੈਰਾਥਨ ਦੌੜਦੇ ਹਨ।