ਪੰਜਾਬ

punjab

ETV Bharat / sports

ਕੋਹਲੀ ਦੀ ਬੱਲੇਬਾਜ਼ੀ ਜਾਂ ਬੁਮਰਾਹ ਦੀ ਗੇਂਦਬਾਜ਼ੀ, ਜਾਣੋ ਕਿਸ ਦਾ ਸਾਹਮਣਾ ਕਰੇਗੀ ਪੈਰੀ - ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ

ਐਲਿਸ ਪੈਰੀ ਨੇ ਕਿਹਾ ਕਿ ਉਹ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਕਰਨਾ ਚਾਹੁੰਦੀ ਹੈ ਨਾ ਕਿ ਬੁਮਰਾਹ ਦਾ ਸਾਹਮਣਾ।

ਕੋਹਲੀ ਦੀ ਬੱਲੇਬਾਜ਼ੀ ਜਾਂ ਬੁਮਰਾਹ ਦੀ ਗੇਂਦਬਾਜ਼ੀ,
ਕੋਹਲੀ ਦੀ ਬੱਲੇਬਾਜ਼ੀ ਜਾਂ ਬੁਮਰਾਹ ਦੀ ਗੇਂਦਬਾਜ਼ੀ,

By

Published : May 5, 2020, 11:01 PM IST

ਸਿਡਨੀ: ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਹਰਫ਼ਨਮੌਲਾ ਖਿਡਾਰੀ ਐਲਿਸ ਪੈਰੀ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਨਾਲ ਜ਼ਬਰਦਸਤ ਪ੍ਰਦਰਸ਼ਨ ਕਰਨ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਉਸ ਨੂੰ ਪੁੱਛਿਆ ਗਿਆ ਕਿ ਜੇ ਉਨ੍ਹਾਂ ਨੇ ਵਿਰਾਟ ਕੋਹਲੀ ਵਿਰੁੱਧ ਗੇਂਦਬਾਜ਼ੀ ਕਰਨ ਅਤੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਉੱਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲੇ ਤਾਂ ਉਹ ਕੀ ਕਰੇਗੀ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਉਹ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ ਅਤੇ ਬੁਮਰਾਹ ਦੀ ਗੇਂਦਬਾਜ਼ੀ ਉੱਤੇ ਬੱਲੇਬਾਜ਼ੀ ਨਹੀਂ ਕਰੇਗੀ।

ਪੈਰੀ ਖ਼ਤਰਨਾਕ ਬੱਲੇਬਾਜ਼ੀ ਦੇ ਲਈ ਜਾਣੀ ਜਾਂਦੀ ਹੈ ਜੋ ਕਿਸੇ ਵੀ ਗੇਂਦਬਾਜ਼ ਨੂੰ ਮਜ਼ਾ ਚਖਾ ਦੇਵੇ ਪਰ ਫ਼ਿਰ ਵੀ ਉਹ ਬੁਮਰਾਹ ਦੀ ਗੇਂਦਬਾਜ਼ੀ ਤੋਂ ਬਚਣਾ ਚਾਹੇਗੀ। ਕੋਹਲੀ ਇੱਕ ਰੋਜ਼ਾ ਕ੍ਰਿਕਟ ਦੇ ਨੰਬਰ-1 ਬੱਲੇਬਾਜ਼ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਗਿਣਤੀ ਵਿਸ਼ਵ ਦੇ ਸਰਵਸ਼੍ਰੇਠ ਬੱਲੇਬਾਜ਼ਾਂ ਵਿੱਚ ਹੁੰਦੀ ਹੈ।

ਇਸ ਦੇ ਬਾਵਜੂਦ ਪੈਰੀ ਨੇ ਵਿਰਾਟ ਨੂੰ ਗੇਂਦਬਾਜ਼ੀ ਕਰਨ ਦਾ ਹੀ ਵਿਕਲਪ ਚੁਣਿਆ। ਪੈਰੀ ਨੇ ਇੰਸਟਾਗ੍ਰਾਮ ਲਾਈਵ ਚੈਟ ਦੌਰਾਨ ਇਹ ਗੱਲ ਕਹੀ ਸੀ। ਲਾਈਵ ਚੈਟ ਦੌਰਾਨ ਐਂਕਰ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਉਹ ਵਿਰਾਟ ਨੂੰ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ ਜਾਂ ਬੁਮਰਾਹ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਚਾਹੇਗੀ। ਉਦੋਂ ਪੈਰੀ ਨੇ ਕਿਹਾ ਕਿ ਮੈਂ ਵਿਰਾਟ ਨੂੰ ਗੇਂਦਬਾਜ਼ੀ ਕਰਨਾ ਪਸੰਦ ਕਰਾਂਗੀ।

ਨਾਲ ਹੀ ਉਸ ਨੂੰ ਪੁੱਛਿਆ ਗਿਆ ਸੀ ਕਿ 2021 ਵਿਸ਼ਵ ਕੱਪ ਫ਼ਾਇਨਲ ਵਿੱਚ ਭਾਰਤ ਜਾਂ ਇੰਗਲੈਂਡ ਵਿੱਚੋਂ ਕਿਸ ਟੀਮ ਦਾ ਸਾਹਮਣਾ ਕਰਨਾ ਚਾਹੁੰਦੀ ਹੈ। ਇਸ ਉੱਤੇ ਉਸ ਨੇ ਕਿਹਾ ਕਿ ਮੈਂ ਇੱਕ ਵਾਰ ਫ਼ਿਰ ਭਾਰਤ ਵਿਰੁੱਧ ਖੇਡਣਾ ਪਸੰਦ ਕਰਾਂਗੀ।

ਗੌਰਤਲਬ ਹੈ ਕਿ 2020 ਮਹਿਲਾ ਟੀ20 ਵਿਸ਼ਵ ਕੱਪ ਦਾ ਫ਼ਾਇਨਲ ਆਸਟ੍ਰੇਲੀਆ ਅਤੇ ਭਾਰਤ ਦੇ ਦਰਮਿਆਨ ਖੇਡਿਆ ਗਿਆ ਸੀ। ਹਾਲਾਂਕਿ ਪੈਰੀ ਉਦੋਂ ਜ਼ਖ਼ਮੀ ਸੀ, ਇਸ ਲਈ ਉਹ ਇਸ ਮੈਚ ਦਾ ਹਿੱਸਾ ਨਹੀਂ ਸੀ।

ABOUT THE AUTHOR

...view details