ਲੰਡਨ : ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ECB)ਨੇ COVID-19 ਮਹਾਮਾਰੀ ਦੇ ਵਿੱਤੀ ਪ੍ਰਭਾਵ ਦਾ ਸਾਹਮਣਾ ਕਰਨ ਦੇ ਲਈ 61 ਮਿਲੀਅਨ ਪੌਂਡ (5,71,36,63,820 ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ, ਹਾਲਾਂਕਿ ਖਿਡਾਰੀਆਂ ਦੀ ਤਨਖ਼ਾਹ ਵਿੱਚ ਤੱਤਕਾਲ ਕਟੌਤੀ ਦਾ ਐਲਾਨ ਨਹੀਂ ਕੀਤਾ ਹੈ।
COVID-19: ਇੰਗਲੈਂਡ ਕ੍ਰਿਕਟ ਬੋਰਡ ਨੇ ਕੀਤੀ 571 ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ ECB ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਕਿਹਾ
ਈਸੀਬੀ ਮੁਤਾਬਕ, ਕਾਉਂਟੀ, ਬੋਰਡਾਂ ਅਤੇ ਕਲੱਬਾਂ ਵਿੱਚ ਖੇਡ ਦੇ ਹਰ ਵਿੱਤੀ ਸਹਾਇਤਾ ਉਪਲੱਭਧ ਕਰਵਾਈ ਜਾਵੇਗੀ। ਈਸੀਬੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਕਿਹਾ, ਅਸੀਂ ਸਮਝਤੇ ਹਾਂ ਕਿ ਇਹ ਚੁਣੌਤੀਪੂਰਨ ਸਮੇਂ ਹੈ ਅਤੇ ਇੰਗਲੈਂਡ ਅਤੇ ਵੇਲਜ਼ ਵਿੱਚ ਹਰ ਪੱਧਰ ਉੱਤੇ ਕ੍ਰਿਕਟ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੇਜ਼ ਅਤੇ ਤੱਤਕਾਲ ਸਹਾਇਤਾ ਦੇਣਾ ਸਾਡੀ ਪਹਿਲ ਰਹੇਗੀ।
ਇਸ ਤੋਂ ਇਲਾਵਾ, ਇੰਗਲੈਂਡ ਦੇ ਮੈਚਾਂ ਦੀ ਮੇਜ਼ਬਾਨੀ ਦੇ ਲਈ ਜੋ ਕਾਉਂਟੀ ਈਸੀਬੀ ਨੂੰ ਭੁਗਤਾਨ ਕਰਦੇ ਹਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਜੇ ਉਹ ਮੈਚ ਨਹੀਂ ਹੁੰਦੇ ਹਨ ਤਾਂ ਉਸ ਨੂੰ ਵੀ ਚਾਰ ਮਹੀਨਿਆਂ ਦੇ ਲਈ ਮੁਆਫ਼ ਕਰ ਦਿੱਤਾ ਜਾਵੇਗਾ।
ਸਾਰੇ ਹਿੱਸੇਦਾਰਾਂ ਦੇ ਨਾਲ ਕੰਮ ਕਰਨਾ ਚਾਰੀ ਰੱਖਾਂਗੇ
ਬੋਰਡ ਨੇ ਕਿਹਾ ਕਿ ਵਿੱਤੀ ਮਦਦ ਦੇ ਰੂਪ ਵਿਚ ਸ਼ੁਰੂਆਤੀ 4 ਕਰੋੜ ਪੌਂਡ ਦੀ ਰਾਸ਼ੀ ਦਿੱਤੀ ਜਾਵੇਗੀ ਜੋ ਕਿ ਪਹਿਲੀ ਸ਼੍ਰੇਣੀ ਅਤੇ ਕਾਉਂਟੀ ਕ੍ਰਿਕਟ ਬੋਰਡ ਦੇ ਲਈ ਹੋਵੇਗੀ। ਬਾਕੀ ਦੀ ਰਾਸ਼ੀ ਉਨ੍ਹਾਂ ਕਾਉਂਟੀ ਨੂੰ ਦਿੱਤੀ ਜਾਵੇਗੀ ਜੋ 2020-21 ਦੌਰਾਨ ਸੁਵਿਧਾਵਾਂ ਨੂੰ ਪਾਉਣ ਦੇ ਯੋਗ ਨਹੀਂ ਸਨ।
ਈਸੀਬੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਬੇਹੱਦ ਚੁਣੌਤੀਪੂਰਨ ਅਤੇ ਮੁਸ਼ਕਿਲ ਸਮਾਂ ਹੈ। ਇੰਗਲੈਂਡ ਐਂਡ ਵੇਲਜ਼ ਵਿੱਚ ਆਪਣੇ ਪੱਧਰ ਉੱਤੇ ਕ੍ਰਿਕਟ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੱਤਕਾਲ ਸਹਿਯੋਗ ਪਹੁੰਚਣਾ ਸਾਡੀ ਪਹਿਲ ਹੈ।
ਉਨ੍ਹਾਂ ਕਿਹਾ ਅਸੀਂ ਇਸ ਗੱਲ ਨਾਲ ਵਧੀਆ ਤਰ੍ਹਾਂ ਜਾਣੂੰ ਹਨ ਕਿ ਕੋਵਿਡ-19 ਦੇ ਕਾਰਨ ਸਥਿਤੀ ਅੱਗੇ ਅਤੇ ਮੁਸ਼ਕਿਲ ਹੋਵੇਗੀ ਅਤੇ ਇਸ ਨਾਲ ਪੂਰੇ ਵਿੱਤੀ ਨੁਕਸਾਨ ਦਾ ਅਨੁਮਾਨ ਲਗਾਉਣ ਵਿੱਚ ਮਹੀਨੇ ਲੱਗਣਗੇ। ਖੇਡ ਉੱਤੇ ਪੈਣ ਵਾਲੇ ਸਾਰੇ ਤਰ੍ਹਾਂ ਦੇ ਪ੍ਰਭਾਵ ਦਾ ਸਾਹਮਣਾ ਕਰਨ ਦੇ ਲਈ ਅਸੀਂ ਆਪਣੇ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।