ਨਵੀਂ ਦਿੱਲੀ: ਭਾਰਤੀ ਟੀਮ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਦਿਨੇਸ਼ ਕਾਰਤਿਕ ਇਸ ਵਕਤ ਭਾਰਤੀ ਕ੍ਰਿਕਟ ਟੀਮ ਨਾਲ ਇੰਗਲੈਂਡ 'ਚ ਵਿਸ਼ਵ ਕੱਪ-2019 ਦਾ ਹਿੱਸਾ ਹਨ। ਬੀਸੀਸੀਆਈ ਨੇ ਵੀ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਕਾਰਤਿਕ ਕੇਕ ਕੱਟ ਰਹੇ ਹਨ।
ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ ਕਾਰਤਿਕ, ਕੁਝ ਇਸ ਤਰ੍ਹਾਂ ਦੀ ਰਹੀ ਜ਼ਿੰਦਗੀ - birthday
ਭਾਰਤੀ ਸਟਾਰ ਵਿਕਟਕੀਪਰ ਆਏ ਬੱਲੇਬਾਜ਼ ਦਿਨੇਸ਼ ਕਾਰਤਿਕ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਹ ਫ਼ਿਲਹਾਲ ਵਿਸ਼ਵ ਕੱਪ-2019 ਲਈ ਭਾਰਤੀ ਟੀਮ ਦਾ ਹਿੱਸਾ ਹਨ।
ਦਿਨੇਸ਼ ਕਾਰਤਿਕ ਅਤੇ ਦੀਪਿਕਾ ਪੱਲੀਕਲ
ਹਾਲਾਂਕਿ ਦਿਨੇਸ਼ ਕਾਰਤਿਕ ਦੀ ਨਿੱਜੀ ਜਿੰਦਗੀ ਕਾਫ਼ੀ ਉਤਾਰ-ਚੜਾਅ ਵਾਲੀ ਰਹੀ ਹੈ। ਦਿਨੇਸ਼ ਕਰਤੀ ਦੇ ਦੋਸਤ ਅਤੇ ਭਾਰਤੀ ਕ੍ਰਿਕਟਰ ਮੁਰਲੀ ਵਿਜੈ ਨੇ ਕਾਰਤਿਕ ਨੂੰ ਧੋਖਾ ਦੇ ਕੇ ਉਨ੍ਹਾਂ ਦੀ ਪਤਨੀ ਨਿਕਿਤਾ ਨਾਲ ਵਿਆਹ ਕਰਵਾ ਲਿਆ ਸੀ। ਸਾਲ 2007 'ਚ ਕਾਰਤਿਕ ਨੇ ਨਿਕਿਤਾ ਨਾਲ ਵਿਆਹ ਕੀਤਾ ਸੀ। ਜਦੋਂ ਕਾਰਤਿਕ ਨੂੰ ਦੋਹਾਂ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਨਿਕਿਤਾ ਨੂੰ ਤਲਾਕ ਦੇ ਦਿੱਤਾ। ਸਾਲ 2013 ਵਿੱਚ ਕਾਰਤਿਕ ਦੀ ਜ਼ਿੰਦਗੀ 'ਚ ਭਾਰਤੀ ਸਕੁਏਸ਼ ਖਿਡਾਰੀ ਦੀਪਿਕਾ ਪੱਲੀਕਲ ਦੀ ਐਂਟਰੀ ਹੋਈ। ਦੀਪਿਕਾ ਨੇ ਕਾਰਤਿਕ ਦੀ ਕਾਫ਼ੀ ਮਦਦ ਕੀਤੀ। ਸਾਲ 2015 'ਚ ਕਾਰਤਿਕ ਅਤੇ ਦੀਪਿਕਾ ਨੇ ਵਿਆਹ ਕਰਵਾ ਲਿਆ।