ਪੰਜਾਬ

punjab

ETV Bharat / sports

ਆਈਪੀਐਲ ਵਿੱਚ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨਗੇ ਧੋਨੀ : ਫ਼ਲੇਮਿੰਗ - Dhoni

ਫ਼ਲੇਮਿੰਗ ਨੇ ਟੀਮ ਦੇ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ,ਧੋਨੀ ਨੇ ਪਿਛਲੇ ਸਾਲ ਚੌਥੇ ਨੰਬਰ ਤੇ ਬੱਲੇਬਾਜ਼ੀ ਕੀਤੀ ਸੀ। ਉਹ ਪਿਛਲੇ ਦਸ ਮਹੀਨੇ ਤੋਂ ਸ਼ਾਨਦਾਰ ਫ਼ਾਰਮ ਵਿੱਚ ਹੈ।

ਕੋਚ ਸਟੀਫ਼ਨ ਅਤੇ ਧੋਨੀ।

By

Published : Mar 21, 2019, 12:49 PM IST

ਚੇਨੱਈ : ਇੰਡੀਅਨ ਪ੍ਰੀਮਿਅਰ ਲੀਗ ਦੀ ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਦੇ ਕੋਚ ਸਟੀਫ਼ਨ ਫ਼ਲੇਮਿੰਗ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਲੀਗ ਵਿੱਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਫ਼ਲੇਮਿੰਗ ਨੇ ਟੀਮ ਦੇ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ,ਧੋਨੀ ਨੇ ਪਿਛਲੇ ਸਾਲ ਚੌਥੇ ਨੰਬਰ ਤੇ ਬੱਲੇਬਾਜ਼ੀ ਕੀਤੀ ਸੀ। ਉਹ ਪਿਛਲੇ ਦਸ ਮਹੀਨੇ ਤੋਂ ਸ਼ਾਨਦਾਰ ਫ਼ਾਰਮ ਵਿੱਚ ਹੈ। ਸਾਡੇ ਕੋਲ ਕੇਦਾਰ ਯਾਦਵ ਦੇ ਰੂਪ ਵਿੱਚ ਵੀ ਵਧੀਆ ਬੱਲੇਬਾਜ਼ ਹੈ। ਸਾਡੇ ਆਪਣੇ ਬੱਲੇਬਾਜ਼ੀ ਕ੍ਰਮ ਨਾਲ ਖ਼ੁਸ਼ ਹਾਂ।

ਉਨ੍ਹਾਂ ਕਿਹਾ ਕਿ ਜੇ ਤੁਸੀਂ ਦੂਸਰੀ ਟੀਮਾਂ ਨੂੰ ਦੇਖੋ ਤਾਂ ਤੁਸੀਂ ਆਪਣੇ ਵਧੀਆ ਅਤੇ ਬੁਰੇ ਪਹਿਲੂ ਦਾ ਮੁਲਾਂਕਣ ਕਰ ਸਕਦੇ ਹੋ। ਹਰ ਟੀਮ ਕੋਲ ਸ਼ਾਨਦਾਰ ਖਿਡਾਰੀ ਹਨ, ਫ਼ਰਕ ਸਿਰਫ਼ ਮਾਨਸਿਕਤਾ, ਟੀਮ ਦੇ ਮਾਹੌਲ ਅਤੇ ਵੱਡੇ ਪਲਾਂ ਦੇ ਮੈਚ ਜਿੱਤਣ ਦਾ ਹੀ ਹੈ।

ABOUT THE AUTHOR

...view details