ਨਵੀਂ ਦਿੱਲੀ: ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਉਸ ਸਮੇਂ ਇੱਕ ਅਲੱਗ ਹੀ ਘਟਨਾ ਦੇਖਣ ਨੂੰ ਮਿਲੀ, ਜਦੋਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਆਪਸ ਵਿੱਚ ਹੱਥੋਪਾਈ 'ਤੇ ਉਤਰ ਆਏ। ਉਨ੍ਹਾਂ ਦੀ ਇਸ ਹਰਕਤ ਨੂੰ ਦੇਖਦੇ ਹੋਏ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਉਨ੍ਹਾਂ ਨੂੰ ਇੱਕ ਦੂਸਰੇ ਨਾਲ ਝਗੜਾ ਨਾ ਕਰਨ ਦੀ ਅਪੀਲ ਕੀਤੀ।
ਰੋਹਿਤ ਅਤੇ ਧੋਨੀ ਦੇ ਪ੍ਰਸ਼ੰਸਕ ਆਪਣੇ-ਆਪਣੇ ਹੀਰੋ ਦੇ ਪੋਸਟਰ ਲੈ ਕੇ ਜੋਸ਼ ਵਿੱਚ ਸੜਕਾਂ 'ਤੇ ਨਿਕਲੇ ਸੀ, ਜਿੱਥੇ ਧੋਨੀ ਪ੍ਰਸ਼ੰਸਕ ਉਨ੍ਹਾਂ ਦੇ ਸੰਨਿਆਸ ਦੀ ਖਬਰ ਦੇ ਬਾਅਦ ਅਜਿਹਾ ਕਰ ਰਹੇ ਸੀ, ਉੱਥੇ ਹੀ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇ ਲਈ ਚੁਣੇ ਜਾਣ ਦਾ ਜਸ਼ਨ ਮਨਾ ਰਹੇ ਸੀ।
ਇੱਕ ਟੀਵੀ ਚੈਨਲ ਦੀ ਰਿਪੋਰਟ ਅਨੁਸਾਰ ਇਸ ਦੇ ਵਿੱਚ ਕੁਝ ਅਨਜਾਣ ਲੋਕਾਂ ਨੇ ਰੋਹਿਤ ਸ਼ਰਮਾ ਦੇ ਪੋਸਟਰ ਨੂੰ ਪਾੜ ਦਿੱਤਾ, ਜਿਸ ਦੇ ਬਾਅਦ ਦੋਨਾਂ ਦੇ ਪ੍ਰਸ਼ੰਸਕ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਪ੍ਰਸ਼ੰਸਕ ਨੂੰ ਕੁਝ ਲੋਕਾਂ ਨੇ ਖੇਤ ਵਿੱਚ ਲਿਜਾ ਕੇ ਕੁੱਟਮਾਰ ਕੀਤੀ।
ਸਹਿਵਾਗ ਨੇ ਇਸ ਘਟਨਾ 'ਤੇ ਪ੍ਰਸ਼ੰਸਕਾਂ ਨੂੰ ਸ਼ਾਤੀ ਬਣਾਉਣ ਲਈ ਅਪੀਲ ਕੀਤੀ।ਸਹਿਵਾਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਆਪਸ 'ਚ ਭਿੜ ਗਏ ਤੇ ਇੱਕ ਦੀ ਗੰਨੇ ਦੇ ਖੇਤ ਵਿੱਚ ਲਿਜਾ ਕੇ ਕੁੱਟਮਾਰ ਵੀ ਕੀਤੀ ਗਈ।
ਸਹਿਵਾਗ ਨੇ ਆਪਣੇ ਟਵੀਟ ਰਾਹੀਂ ਇਨ੍ਹਾਂ ਪ੍ਰਸ਼ੰਸਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਕੋਹਲਾਪੁਰ ਜ਼ਿਲ੍ਹੇ ਦੇ ਕੁਰੁੰਦਵਾੜ ਦੀ ਹੈ। ਸਹਿਵਾਗ ਨੇ ਕਿਹਾ ਕਿ ਟੀਮ ਇੰਡੀਆ ਨੂੰ ਇੱਕ ਮੰਨ ਕੇ ਯਾਦ ਕਰਿਆ ਕਰੋ।