ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋਣ ਤੋਂ ਬਾਅਦ ਐਮਐਸ ਧੋਨੀ ਦੇ ਫੈਨਸ ਉਨ੍ਹਾਂ ਨੂੰ ਕਾਫ਼ੀ ਮਿਸ ਕਰ ਰਹੇ ਹਨ। ਵਿਸ਼ਵਕੱਪ 2019 ਤੋਂ ਬਾਅਦ ਧੋਨੀ ਟੀਮ ਭਾਰਤ ਤੋਂ ਬਾਹਰ ਚਲ ਰਹੇ ਹਨ। ਪਰ ਇਸ ਦੇ ਬਾਵਜੂਦ ਧੋਨੀ ਹਮੇਸ਼ਾ ਚਰਚਾ ਵਿੱਚ ਬਣੇ ਰਹਿੰਦੇ ਹਨ।
ਹੋਰ ਪੜ੍ਹੋ: ਪਹਿਲਵਾਨ ਸੁਨੀਲ ਕੁਮਾਰ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ
ਅਕਸਰ ਧੋਨੀ ਕੋਈ ਨਾ ਕੋਈ ਨਵਾਂ ਵੀਡੀਓ ਜਾਂ ਫ਼ੋਟੋ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਵੀ ਧੋਨੀ ਨੇ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬਾਥਰੂਮ ਵਿੱਚ ਬੈਠੇ ਗਾਣੇ ਗਾ ਤੇ ਸੁਣ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਧੋਨੀ ਦੇ ਨਾਲ ਇਸ ਵੀਡੀਓ ਵਿੱਚ ਪੀਯੂਸ਼ ਚਾਵਲਾ ਤੇ ਪਾਰਥਿਵ ਪਟੇਲ ਨਜ਼ਰ ਆ ਰਹੇ ਹਨ, ਜੋ ਕਿ ਉਨ੍ਹਾਂ ਦੇ ਨਾਲ ਫਰਸ਼ ਉੱਤੇ ਬੈਠੇ ਹੋਏ ਹਨ। ਦਰਅਸਲ ਧੋਨੀ ਬਾਥਰੂਮ ਵਿੱਚ ਗਾਇਕ ਇਸ਼ਾਨ ਖ਼ਾਨ ਦਾ ਗਾਣਾ ਸੁਣ ਰਹੇ ਹਨ। ਇਸ਼ਾਨ ਖ਼ਾਨ ਧੋਨੀ ਦੇ ਲਈ ‘ਮੇਰੇ ਮਹਿਬੂਬ ਕਿਆਮਤ ਹੋਗੀ’ ਗਾਣਾ ਗਾ ਰਹੇ ਹਨ, ਜਿਸ ਦਾ ਧੋਨੀ ਬਹੁਤ ਹੀ ਆਨੰਦ ਮਾਣ ਰਹੇ ਹਨ।