ਪੰਜਾਬ

punjab

ETV Bharat / sports

ਵਾਰਨਰ ਨੇ ਟੈਸਟ ਕ੍ਰਿਕਟ ਵਿੱਚ ਆਪਣੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਭਾਰਤੀ ਖਿਡਾਰੀ ਦੇ ਸਿਰ ਬੰਨ੍ਹਿਆ - australia vs pakistan

ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਭਾਰਤ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਦਿੱਤਾ ਹੈ।

ਡੇਵਿਡ ਵਾਰਨਰ
ਫ਼ੋਟੋ

By

Published : Dec 1, 2019, 8:07 PM IST

ਐਡੀਲੇਡ: ਡੇ-ਨਾਈਟ ਟੈਸਟ ਮੈਚ ਵਿੱਚ ਸਰ ਡਾਨ ਬ੍ਰੈਡਮੈਨ ਦੇ ਸੱਭ ਤੋਂ ਵਧੀਆ ਨਿੱਜੀ ਸਕੋਰ ਨੂੰ ਪਿੱਛੇ ਛੱਡਣ ਵਾਲੇ ਡੇਵਿਡ ਵਾਰਨਰ ਨੇ ਵਰਿੰਦਰ ਸਹਿਵਾਗ ਨੂੰ ਆਪਣੀ ਪਾਰੀ ਦੀ ਪ੍ਰੇਰਣਾ ਦੱਸਿਆ ਹੈ। ਆਪਣੀ ਪਾਰੀ ਤੋਂ ਬਾਅਦ ਵਾਰਨਰ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਆਈਪੀਐਲ ਵਿੱਚ ਵਰਿੰਦਰ ਸਹਿਵਾਗ ਨੂੰ ਮਿਲਿਆ ਸੀ ਤਾਂ ਸਹਿਵਾਗ ਨੇ ਹੀ ਨੇ ਟੈਸਟ ਕ੍ਰਿਕਟ ਪ੍ਰਤੀ ਮੇਰੀ ਸੋਚ ਬਦਲੀ ਸੀ।

ਫ਼ੋਟੋ

ਆਸਟਰੇਲੀਆ ਦੇ ਬੱਲੇਬਾਜ਼ ਨੇ ਕਿਹਾ ਕਿ ਉਹ ਕਿਸੇ ਸਮੇਂ ਆਪਣੇ ਟੈਸਟ ਕਰੀਅਰ ਨੂੰ ਲੈ ਕੇ ਸ਼ੰਕਾਵਾਦੀ ਸੀ ਪਰ ਸਹਿਵਾਗ ਦੀ ਸਲਾਹ ਤੋਂ ਬਾਅਦ ਵਾਰਨਰ ਨੇ ਆਪਣਾ ਮਾਈਂਡਸੈੱਟ ਬਦਲਿਆ। ਇਸ ਟੈਸਟ ਵਿੱਚ ਨਾਬਾਦ 335 ਦੌੜਾਂ ਬਣਾਉਣ ਵਾਲੇ ਵਾਰਨਰ ਨੇ ਕਿਹਾ, ‘ਮੈਂ ਆਈਪੀਐਲ ਦੌਰਾਨ ਦਿੱਲੀ ਲਈ ਖੇਡਦਿਆਂ ਵਰਿੰਦਰ ਸਹਿਵਾਗ ਨੂੰ ਮਿਲਿਆ ਸੀ। ਫਿਰ ਅਸੀਂ ਇੱਕ ਦਿਨ ਆਰਾਮ ਨਾਲ ਗੱਲਾਂ ਕਰ ਰਹੇ ਸੀ ਜਿਸ ਸਮੇਂ ਉਸਨੇ ਮੈਨੂੰ ਦੱਸਿਆ ਕਿ ਮੈਂ ਟੀ -20 ਖਿਡਾਰੀ ਨਾਲੋਂ ਵਧੀਆ ਟੈਸਟ ਖਿਡਾਰੀ ਹੋਵਾਂਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਹ ਗੱਲ ਕਹਿ ਸਕਦੇ ਹੋ?

ਇਸ ਤੋਂ ਬਾਅਦ ਸਾਬਕਾ ਭਾਰਤੀ ਸ਼ੁਰੂਆਤੀ ਬੱਲੇਬਾਜ਼ ਸਹਿਵਾਗ ਨੇ ਵਾਰਨਰ ਦੀ ਬੱਲੇਬਾਜ਼ੀ ਸ਼ੈਲੀ ਦਾ ਵਿਸ਼ਲੇਸ਼ਣ ਕੀਤਾ ਅਤੇ ਵਾਰਨਰ ਨੂੰ ਸਮਝਾਇਆ ਕਿ ਉਹ ਅਜਿਹਾ ਕਿਉਂ ਸੋਚ ਰਿਹਾ ਹੈ। ਸਹਿਵਾਗ ਨੇ ਵਾਰਨਰ ਨੂੰ ਕਿਹਾ, 'ਟੈਸਟ ਕ੍ਰਿਕਟ' ਚ ਟੀਮਾਂ ਸਲਿੱਪ ਅਤੇ ਲੇਨ 'ਚ ਫੀਲਡਰਾਂ ਨੂੰ ਤਿਆਰ ਕਰਦੀਆਂ ਹਨ। ਕਵਰ ਖਾਲੀ ਹੁੰਦਾ ਹੈ ਅਤੇ ਮਿਡਵਿਕੇਟ ਵੀ ਖਾਲੀ ਹੁੰਦਾ ਹੈ। ਸਿਰਫ਼ ਮਿਡ ਆਫ ਅਤੇ ਮਿਡ ਆਨ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਸਾਰਾ ਦਿਨ ਤੇਜ਼ ਅਤੇ ਖੇਡ ਸਕਦੇ ਹੋ।

ਇਹ ਵੀ ਪੜ੍ਹੋ: ਅੰਤਰ-ਰਾਸ਼ਟਰੀ ਕੱਬਡੀ ਟੂਰਨਾਮੈਂਟ 2019: ਸੁਲਤਾਨਪੁਰ ਲੋਧੀ 'ਚ ਅੱਜ ਹੋਵੇਗਾ ਆਗਾਜ਼

ਵਾਰਨਰ ਨੇ ਕਿਹਾ, 'ਸਹਿਵਾਗ ਦੀ ਇਸ ਸਲਾਹ ਤੋਂ ਬਾਅਦ, ਇਹ ਗੱਲ ਹਮੇਸ਼ਾਂ ਮੇਰੇ ਦਿਮਾਗ ਵਿੱਚ ਰਹੀ। ਜਦੋਂ ਅਸੀਂ ਗੱਲ ਕਰ ਰਹੇ ਸੀ ਇਹ ਚੀਜ਼ਾਂ ਆਸਾਨ ਲੱਗਦੀਆਂ ਸਨ। ਇਸ ਤੋਂ ਇਲਾਵਾ ਵਾਰਨਰ ਨੇ ਇਹ ਵੀ ਕਿਹਾ ਕਿ ਜੇਕਰ ਮੌਜੂਦਾ ਦੌਰ ਦਾ ਕੋਈ ਵੀ ਬੱਲੇਬਾਜ਼ ਟੈਸਟ ਕ੍ਰਿਕਟ ਵਿੱਚ ਬ੍ਰਾਇਨ ਲਾਰਾ ਦੇ (400 ਦੌੜਾਂ) ਦੇ ਸੱਭ ਤੋਂ ਵੱਧ ਦੌੜਾਂ ਦਾ ਰਿਕਾਰਡ ਤੋੜ ਸਕਦਾ ਹੈ ਤਾਂ ਉਹ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਹੋ ਸਕਦੇ ਹਨ। ਟੈਸਟ ਕ੍ਰਿਕਟ 'ਚ ਵਾਰਨਰ ਦਾ ਇਹ ਪਹਿਲਾ ਤੀਹਰਾ ਸੈਂਕੜਾ ਹੈ ਜਿਸ ਵਿੱਚ ਉਨ੍ਹਾਂ ਨੇ 335 ਦੌੜਾਂ ਬਣਾਈਆਂ।

ABOUT THE AUTHOR

...view details