ਹੈਦਰਾਵਾਦ: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਸਿਡਨੀ ਵਿੱਚ ਖੇਡੇ ਗਏ ਤੀਸਰੇ ਟੈਸਟ ਮੈਚ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਵਾਰਨਰ ਨੇ ਸਿਰਫ਼ 33 ਸਾਲ ਦੀ ਉਮਰ ਵਿੱਚ ਭਾਰਤੀ ਦਿੱਗਜ ਟੈਸਟ ਓਪਨਰ ਵੀਰੇਂਦਰ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ ਹੈ। ਨਾਲ ਹੀ ਉਨ੍ਹਾਂ ਦਿੱਗਜ ਬੱਲੇਬਾਜ਼ Greg Chappell ਦੇ 24 ਟੈਸਟ ਮੈਚਾਂ ਦੇ ਸੈਂਕੜੇ ਦੀ ਵੀ ਬਰਾਬਰੀ ਕਰ ਲਈ ਹੈ।
ਹੋਰ ਪੜ੍ਹੋ:ਭੋਪਾਲ ਵਿੱਚ ਕਰਵਾਏ ਸ਼ੂਟਿੰਗ ਟੁਰਨਾਮੈਂਟ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ਉੱਤੇ ਰਿਹਾ ਪੰਜਾਬ
ਆਪਣਾ 83ਵਾਂ ਟੈਸਟ ਮੈਚ ਖੇਡ ਰਹੇ ਵਾਰਨਰ ਨੇ ਕਰੀਅਰ ਦਾ 24ਵਾਂ ਸੈਂਕੜਾ ਬਣਾਉਂਦੇ ਹੋਏ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ ਹੈ। ਸਹਿਵਾਗ ਦੇ ਨਾਂਅ ਉੱਤੇ 104 ਟੈਸਟਾਂ ਵਿੱਚ 23 ਸੈਂਕੜੇ ਬਣਾਉਣ ਦਾ ਰਿਕਾਰਡ ਸੀ। ਦੱਸ ਦੇਈਏ ਕਿ ਸਿਡਨੀ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੈਸਟ ਵਿੱਚ ਆਸਟ੍ਰੇਲੀਆਈ ਟੀਮ ਨੇ 279 ਦੌੜਾਂ ਨਾਲ ਮੈਚ ਜਿੱਤਿਆ।
ਹੋਰ ਪੜ੍ਹੋ: ਫ਼ਿਰੋਜ਼ਪੁਰ ਵਿੱਚ ਬਣਿਆ ਯੁਵਰਾਜ ਸਿੰਘ ਦਾ ਬੁੱਤ, ਨਵੇਂ ਸਾਲ ਨੂੰ ਕੀਤੀ ਗਈ ਸੀ ਘੁੰਢ ਚੁਕਾਈ
ਪਹਿਲਾ ਖੇਡਦੇ ਹੋਏ ਆਸਟ੍ਰੇਲੀਆਈ ਟੀਮ ਨੇ 454 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਕੀਵੀ ਟੀਮ 256 ਦੌੜਾਂ ਬਣਾ ਸਕੀ। 415 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਟੀਮ ਸਿਰਫ਼ 136 ਦੌੜਾਂ ਉੱਤੇ ਢੇਰ ਹੋ ਗਈ।