ਪੰਜਾਬ

punjab

ETV Bharat / sports

LPL 'ਚ ਕੈਂਡੀ ਟਾਸਕਰਸ ਲਈ ਖੇਡਣਗੇ ਡੇਲ ਸਟੇਨ - ਫ੍ਰੈਂਚਾਇਜ਼ੀ

ਐਲਪੀਐਲ ਟੀਮ ਕੈਂਡੀ ਟਸਕਰਸ ਨੇ ਦਿੱਗਜ਼ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਕੇ ਖੁਸ਼ੀ ਜ਼ਾਹਰ ਕੀਤੀ। ਜ਼ਿੰਬਾਬਵੇ ਦਾ ਦਿੱਗਜ਼ ਬ੍ਰੈਂਡਨ ਟੇਲਰ ਵੀ ਕੈਂਡੀ ਦੀ ਟੀਮ ਦਾ ਹਿੱਸਾ ਹੈ।

LPL 'ਚ ਕੈਂਡੀ ਟਾਸਕਰਸ ਲਈ ਖੇਡਣਗੇ ਡੇਲ ਸਟੇਨ
LPL 'ਚ ਕੈਂਡੀ ਟਾਸਕਰਸ ਲਈ ਖੇਡਣਗੇ ਡੇਲ ਸਟੇਨ

By

Published : Nov 22, 2020, 8:20 PM IST

ਕੋਲੰਬੋ: ਦੱਖਣੀ ਅਫਰੀਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਨ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦੇ ਪਹਿਲੇ ਐਡੀਸ਼ਨ ਵਿੱਚ ਕੈਂਡੀ ਟਸਕਰਸ ਲਈ ਖੇਡਦੇ ਨਜ਼ਰ ਆਉਣਗੇ। ਫ੍ਰੈਂਚਾਇਜ਼ੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਸਟੈਨ ਦੇ ਟਸਕਰਸ ਲਈ ਖੇਡਣ ਦੇ ਲਈ ਪੁਸ਼ਟੀ ਕੀਤੀ।

ਕੈਂਡੀ ਟਸਕਰਸ ਨੇ ਕਿਹਾ, "ਸਾਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋਈ ਕਿ ਦਿੱਗਜ ਗੇਂਦਬਾਜ਼ ਡੇਲ ਸਟੇਨ ਕੈਂਡੀ ਟਸਕਰਾਂ ਵਿੱਚ ਸ਼ਾਮਲ ਹੋਵੇਗਾ।"

ਸਟੈਨ ਹਾਲ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਿਆ ਸੀ, ਜਿਸਦੇ ਕਪਤਾਨ ਵਿਰਾਟ ਕੋਹਲੀ ਸੀ।

ਜ਼ਿੰਬਾਬਵੇ ਦਾ ਬ੍ਰੈਂਡਨ ਟੇਲਰ ਪਹਿਲਾਂ ਹੀ ਟਸਕਰਜ਼ ਟੀਮ ਵਿੱਚ ਸ਼ਾਮਲ ਹੋ ਗਿਆ ਹਨ। ਕੈਂਡੀ ਟਸਕਰਸ ਨੂੰ ਆਪਣਾ ਪਹਿਲਾ ਮੈਚ ਵਿੱਚ ਕੋਲੰਬੋ ਕਿੰਗਜ਼ ਨਾਲ ਵੀਰਵਾਰ ਨੂੰ ਖੇਡਣ ਜਾ ਰਿਹਾ ਹੈ।

ਪਾਕਿਸਤਾਨ ਦੇ ਸ਼ੋਏਬ ਮਲਿਕ ਨੂੰ ਵੀ ਕੈਂਡੀ ਟਸਕਰਸ ਲਈ ਖੇਡਣਾ ਸੀ, ਪਰ ਕੋਰੋਨਾ ਪੌਜ਼ੀਟਿਵ ਹੋਣ ਕਾਰਨ ਉਹ ਇਸ ਵਿੱਚ ਨਹੀਂ ਖੇਡ ਸਕੇਗਾ।

ਐਲਪੀਐਲ ਦਾ ਪਹਿਲੇ ਐਡੀਸ਼ਨ 26 ਨਵੰਬਰ ਤੋਂ ਹੰਬਨੋਟੋਟਾ ਦੇ ਮਹਿੰਦਾ ਰਾਜਪਕਸ਼ੇ ਸਟੇਡੀਅਮ ਵਿੱਚ ਹੋਵੇਗਾ। ਲੀਗ ਦਾ ਪਹਿਲਾ ਸੈਮੀਫਾਈਨਲ 13 ਅਤੇ ਦੂਜਾ ਸੈਮੀਫਾਈਨਲ 14 ਦਸੰਬਰ ਨੂੰ ਖੇਡਿਆ ਜਾਵੇਗਾ। ਫਾਈਨਲ 16 ਦਸੰਬਰ ਨੂੰ ਹੰਬਨੋਟੋਟਾ ਵਿੱਚ ਖੇਡਿਆ ਜਾਵੇਗਾ।

ABOUT THE AUTHOR

...view details