ਕੈਪੇਟਾਉਨ : ਲੰਬੇ ਸਮੇਂ ਤੋਂ ਜ਼ਖ਼ਮੀ ਚੱਲ ਰਹੇ ਦੱਖਣੀ ਅਫ਼ਰੀਕੀ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸੋਮਵਾਰ ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋਏ ਸਟੇਨ ਨੇ ਇਸ ਦੀ ਜਾਣਕਾਰੀ ਦੱਖਣੀ ਅਫ਼ਰੀਕੀ ਕ੍ਰਿਕਟ ਐਸੋਸੀਏਸ਼ਨ ਨੂੰ ਦਿੱਤੀ ਹੈ। ਹਾਲਾਂਕਿ ਸਟੇਨ ਇੱਕ ਦਿਨਾਂ ਅਤੇ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖਣਗੇ।
36 ਸਾਲ ਦੇ ਸਟੇਨ ਨੇ ਇੱਕ ਬਿਆਨ ਵਿੱਚ ਕਿਹਾ, "ਅੱਜ ਮੈਂ ਕ੍ਰਿਕਟ ਦੇ ਉਸ ਰੂਪ ਤੋਂ ਅਲੱਗ ਹੋ ਰਿਹਾ ਹਾਂ, ਜਿਸ ਨਾਲ ਸਭ ਤੋਂ ਜ਼ਿਆਦਾ ਪਿਆਰ ਕੀਤਾ। ਮੇਰਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਖੇਡ ਦਾ ਵਧੀਆ ਰੂਪ ਹੈ। ਇਹ ਖਿਡਾਰੀ ਦੀ ਮਾਨਸਿਕ, ਸ਼ਰੀਰਕ ਅਤੇ ਭਾਵਨਾਤਮਾ ਤੌਰ ਉੱਤੇ ਪ੍ਰੀਖਿਆ ਲੈਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਦੁਬਾਰਾ ਟੈਸਟ ਨਾ ਖੇਡ ਸਕਣ ਕਰ ਕੇ ਬੁਰਾ ਲੱਗਦਾ ਹੈ, ਪਰ ਕਦੇ ਨਾ ਖੇਡ ਸਕਣਾ ਜ਼ਿਆਦਾ ਦਰਦਨਾਕ ਹੈ, ਇਸ ਲਈ ਮੈਂ ਇੱਕ ਦਿਨਾਂ ਅਤੇ ਟੀ-20 ਉੱਤੇ ਧਿਆਨ ਦਵਾਂਗਾ।"