ਬਾਰਬੇਡੋਸ: ਕ੍ਰਿਕਟ ਵੈਸਟ ਇੰਡੀਜ਼ (ਸੀਡਬਲਿਊਆਈ) ਦੇ ਮੁੱਖ ਕਾਰਜਕਾਰੀ ਜਾਨੀ ਗ੍ਰੇਵ ਨੇ ਖੁਲਾਸਾ ਕੀਤਾ ਕਿ ਡੇਰੇਨ ਬ੍ਰਾਵੋ, ਸ਼ਿਮਰੋਨ ਹੇਟਮੇਅਰ ਅਤੇ ਕੀਮੋ ਪਾਲ ਨੇ ਆਪਣੇ ਪਰਿਵਾਰ ਦੀ ਚਿੰਤਾ ਦੇ ਕਾਰਨ ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਇੰਗਲੈਂਡ ਦਾ ਦੌਰਾ ਕਰਨ ਤੋਂ ਇਨਕਾਰ ਕੀਤਾ। ਇਹ ਤਿੰਨੋਂ ਸਾਰੇ ਰੂਪਾਂ ਦੇ ਲਈ ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀ ਹਨ, ਪਰ ਇਨ੍ਹਾਂ ਨੇ ਅਗਲੇ ਮਹੀਨੇ ਹੋਣ ਵਾਲੀ ਲੜੀ ਦੇ ਲਈ ਇੰਗਲੈਂਡ ਦੇ ਦੌਰੇ ਤੋਂ ਮਨ੍ਹਾਂ ਕਰ ਦਿੱਤਾ।
ਉਹ ਇਸ ਦੌਰੇ 'ਤੇ ਨਹੀਂ ਜਾਣਾ ਚਾਹੁੰਦੇ
ਗ੍ਰੇਵ ਨੇ ਕਿਹਾ ਕਿ ਕੀਮੋ ਪਾਲ ਆਪਣੇ ਪੂਰੇ ਵੱਡੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਹਨ। ਉਹ ਸੱਚਮੁੱਚ ਕਾਫ਼ੀ ਚਿੰਤਿਤ ਸਨ ਕਿ ਜੇ ਉਨ੍ਹਾਂ ਕੁੱਝ ਹੋ ਗਿਆ ਤਾਂ ਉਨ੍ਹਾਂ ਦਾ ਪਰਿਵਾਰ ਕਿਵੇਂ ਚੱਲੇਗਾ।
ਉਨ੍ਹਾਂ ਨੇ ਕਿਹਾ ਕਿ ਪਾਲ ਨੇ ਬੋਰਡ ਨੂੰ ਲਿਖ ਕੇ ਦੌਰੇ ਤੋਂ ਹੱਟਣ ਦੇ ਆਪਣੇ ਫ਼ੈਸਲੇ ਦਾ ਕਾਰਨ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲਈ ਇਹ ਫ਼ੈਸਲਾ ਬਹੁਤ ਔਖਾ ਸੀ ਅਤੇ ਉਹ ਵੈਸਟ ਇੰਡੀਜ਼ ਦੇ ਲਈ ਖੇਡਣਾ ਕਿੰਨਾ ਪਸੰਦ ਕਰਦੇ ਹਨ, ਪਰ ਪਰਿਵਾਰ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਪਰਿਵਾਰ ਨੂੰ ਛੱਡ ਕੇ ਜਾ ਸਕਦੇ ਹਨ, ਇਸ ਦੇ ਲਈ ਉਹ ਇਸ ਦੌਰੇ ਉੱਤੇ ਨਹੀਂ ਜਾਣਾ ਚਾਹੁੰਦੇ।