ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਣ ਲਈ ਸ਼੍ਰੀਲੰਕਾ ਦੀ ਟੀਮ ਵੈਸਟ ਇੰਡੀਜ਼ ਵਿਰੁੱਧ ਮੈਦਾਨ 'ਤੇ ਉਤਰੇਗੀ। ਸ਼੍ਰੀਲੰਕਾ ਨੂੰ ਵਿਸ਼ਵ ਕੱਪ ਦੀ ਮੁੱਖ ਦਾਅਵੇਦਾਰ ਮੇਜ਼ਬਾਨ ਇੰਗਲੈਂਡ 'ਤੇ ਮਿਲੀ 20 ਦੌੜਾਂ ਦੀ ਜਿੱਤ ਨਾਲ ਕਾਫ਼ੀ ਆਤਮ ਵਿਸ਼ਵਾਸ ਮਿਲਿਆ ਸੀ, ਪਰ ਅਗਲੇ ਮੈਚ ਵਿੱਚ ਉਸ ਨੂੰ ਦੱਖਣੀ ਅਫ਼ਰੀਕਾ ਦੇ ਹੱਥੋਂ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਲ 1996 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਟੂਰਨਾਮੈਂਟ ਵਿੱਚ ਹੁਣ ਤੱਕ 7 ਮੈਚਾਂ ਵਿੱਚ 6 ਅੰਕਾਂ ਦੇ ਨਾਲ 7ਵੇਂ ਨੰਬਰ 'ਤੇ ਹੈ। ਕਪਤਾਨ ਦਿਮੁਥ ਕਰੁਨਾਰਤਨੇ ਦੀ ਟੀਮ ਦੇ ਹਾਲੇ ਦੋ ਮੁਕਾਬਲੇ ਬਚੇ ਹਨ। ਇਸ ਤੋਂ ਇਲਾਵਾ ਉਸ ਨੂੰ ਇੰਗਲੈਂਡ ਅਤੇ ਪਾਕਿਸਤਾਨ ਦੇ ਮੈਚਾਂ ਦੇ ਨਤੀਜੇ ਤੇ ਨਿਰਭਰ ਰਹਿਣਾ ਪਵੇਗਾ।
ਦੂਸਰੇ ਪਾਸੇ ਸਾਲ 1975 ਅਤੇ 1979 ਦੀ ਚੈਂਪੀਅਨ ਵੈਸਟ ਇੰਡੀਜ਼ ਦੀ ਟੀਮ ਨੇ ਟੂਰਨਾਮੈਂਟ ਵਿੱਚ 7 ਮੈਚਾਂ ਹੁਣ ਤੱਕ ਕੇਵਲ ਇੱਕ ਮੈਚ ਜਿੱਤਿਆ ਹੈ ਅਤੇ ਉਹ 3 ਅੰਕਾਂ ਦੇ ਨਾਲ 9ਵੇਂ ਸਥਾਨ ਤੇ ਹੈ।