ਚੰਡੀਗੜ੍ਹ: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਸੀਮਤ ਓਵਰਾਂ ਦੇ ਆਲਰਾਉਂਡਰਾਂ 'ਚੋਂ ਇੱਕ, ਅੱਜ 39 ਸਾਲ ਦੇ ਹੋ ਗਏ ਹਨ। ਚੰਡੀਗੜ੍ਹ ਵਿੱਚ ਜਨਮੇ ਯੁਵੀ ਨੇ 17 ਸਾਲ ਦੀ ਉਮਰ ਤੋਂ ਹੀ ਦੇਸ਼ ਲਈ ਖੇਡਣਾ ਸ਼ੁਰੂ ਕੀਤਾ ਅਤੇ ਭਾਰਤੀ ਕ੍ਰਿਕਟ ਦੇ ਇੱਕ ਯੁੱਗ ਨੂੰ ਜਨਮ ਦਿੱਤਾ ਜਿਸ ਵਿੱਚ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ। ਪਰ ਇਸ ਵਾਰ ਯੁਵੀ ਨੇ ਆਪਣਾ ਜਨਮਦੀਨ ਮਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਯੁਵੀ ਨੇ ਅਜਿਹਾ ਕਿਸਾਨੀ ਸੰਘਰਸ਼ ਕਰ ਕੇ ਕੀਤਾ ਹੈ।
ਦੱਸਣਯੋਗ ਹੈ ਕਿ ਕਿਸਾਨ ਪਿਛਲੇ 16 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਡੇਰੇ ਲਾਈ ਬੈਠੇ ਹਨ। ਇਸ ਸੰਘਰਸ਼ ਵਿੱਚ ਯੁਵਰਾਜ ਦੇ ਪਿਤਾ ਯੋਗਰਾਜ ਵੀ ਸ਼ਾਮਿਲ ਹਨ। ਯੁਵੀ ਨੇ ਇਸੇ ਕਾਨੂੰਨ ਨੂੰ ਰੱਦ ਦੀ ਅਪੀਲ ਕਰਦੇ ਹੋਏ ਜਨਮਦਿਨ ਮਨਾਉਣ ਤੋਂ ਇਨਕਾਰ ਕਰ ਦਿੱਤਾ ਹੈ।
39 ਸਾਲਾ ਦੇ ਹੋਏ ਯੁਵੀ, ਕਿਸਾਨੀ ਸੰਘਰਸ਼ ਕਾਰਨ ਜਨਮਦਿਨ ਮਨਾਉਣ ਤੋਂ ਕੀਤਾ ਇਨਕਾਰ ਪਿਤਾ ਯੋਗਰਾਜ ਸਿੰਘ ਦੀ ਹਿੰਦੂ ਧਰਮ ਬਾਰੇ ਟਿੱਪਣੀ 'ਤੇ ਯੁਵੀ ਦਾ ਬਿਆਨ
ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਵੱਲੋਂ ਹਿੰਦੂ ਧਰਮ ਖਿਲਾਫ ਕੀਤੀ ਗਈ ਟਿੱਪਣੀ ਨੂੰ ਦੁਖੀ ਕਰਨ ਵਾਲਾ ਦੱਸਿਆ। ਯੁਵੀ ਬੋਲੇ ਕਿ ਮੇਰੀ ਵਿਚਾਰਧਾਰਾ ਮੇਰੇ ਪਿਤਾ ਯੋਗਰਾਜ ਸਿੰਘ ਨਾਲੋਂ ਕਿਤੇ ਵੱਖਰੀ ਹੈ। ਮੇਰੇ ਪਿਤਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਵਿਅਕਤੀਗਤ ਸਮਰੱਥਾ ਵਿੱਚ ਕੀਤੀਆਂ ਗਈਆਂ ਹਨ। ਯੁਵਰਾਜ ਸਿੰਘ ਨੇ ਇਸ ਸੰਬੰਧ ਵਿੱਚ ਫੇਸਬੁਕ 'ਤੇ ਪੋਸਟ ਵੀ ਕੀਤੀ ਹੈ।
ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਯੁਵਰਾਜ ਦੇ ਕਰਿਅਰ ਤੇ ਇੱਕ ਨਜ਼ਰ
- ਯੁਵੀ ਨੇ ਭਾਰਤ ਲਈ 304 ਵਨਡੇ, 40 ਟੈਸਟ ਅਤੇ 58-ਟੀ 20 ਮੈਚ ਖੇਡੇ ਹਨ ਅਤੇ ਤਿੰਨੋਂ ਫਾਰਮੈਟਾਂ ਵਿੱਚ 11000 ਦੌੜਾਂ ਬਣਾਈਆਂ ਹਨ।
- ਯੁਵੀ ਨੇ 2007 ਵਿਸ਼ਵ ਟੀ-20 ਅਤੇ 2011 ਵਿਸ਼ਵ ਕੱਪ ਵਿੱਚ ਭਾਰਤ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
- ਯੁਵੀ ਨੇ 2000 ਵਿੱਚ ਕੀਨੀਆ ਦੇਸ਼ ਦੇ ਖਿਲਾਫ ਵਨਡੇ ਮੈਚਾਂ ਵਿੱਚ ਸ਼ੁਰੂਆਤ ਕੀਤੀ ਸੀ।
- ਉਸਦੀ ਟੈਸਟ ਦੀ ਸ਼ੁਰੂਆਤ 2003 ਵਿੱਚ ਨਿਉਜ਼ੀਲੈਂਡ ਖ਼ਿਲਾਫ਼ ਹੋਈ ਸੀ।
ਯੁਵਰਾਜ ਸਿੰਘ ਬਾਰੇ ਤੱਥ-
- ਯੁਵਰਾਜ ਸਿੰਘ ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਦੇ ਬੇਟੇ ਹਨ। ਯੋਗਰਾਜ ਨੇ ਦੇਸ਼ ਲਈ ਇੱਕ ਟੈਸਟ ਅਤੇ ਛੇ ਵਨਡੇ ਮੈਚ ਖੇਡੇ। ਉਹ ਇੱਕ ਤੇਜ਼ ਗੇਂਦਬਾਜ਼ ਸੀ।
- ਯੁਵੀ 2000 ਅੰਡਰ-19 ਵਿਸ਼ਵ ਕੱਪ ਵਿੱਚ ਟੂਰਨਾਮੈਂਟ ਦਾ ਪਲੇਅਰ ਬਣ ਗਿਆ।
- 2007 ਟੀ -20 ਵਿਸ਼ਵ ਕੱਪ ਵਿੱਚ, ਉਸਨੇ ਇੰਗਲੈਂਡ ਵਿਰੁੱਧ 12 ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਸਨ।
- ਯੂਵੀ ਨੇ ਭਾਰਤ ਨੂੰ 2007 ਟੀ -20 ਵਿਸ਼ਵ ਕੱਪ ਅਤੇ 2011 ਵਰਲਡ ਕੱਪ ਜਿੱਤਿਆ।
- ਯੁਵਰਾਜ ਨੇ 2011 ਦੇ ਵਰਲਡ ਕੱਪ ਵਿੱਚ ਚਾਰ ਵਾਰ ਮੈਨ ਆਫ ਦਿ ਮੈਚ ਜਿੱਤਿਆ, ਜਿਹੜਾ ਕ੍ਰਿਕਟ ਇਤਿਹਾਸ ਵਿੱਚ ਇੱਕ ਟੂਰਨਾਮੈਂਟ ਵਿੱਚ ਇੱਕ ਖਿਡਾਰੀ ਦੁਆਰਾ ਜਿੱਤਿਆ ਗਿਆ ਸੰਯੁਕਤ ਮੈਨ ਆਫ਼ ਦਿ ਮੈਚ ਦਾ ਪੁਰਸਕਾਰ ਹੈ।
- ਯੁਵੀ 2011 ਵਿੱਚ ਭਾਰਤ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸੀਰੀਜ਼ ਦਾ ਪਲੇਅਰ ਬਣ ਗਿਆ।
- ਯੁਵਰਾਜ ਸਿੰਘ ਨੂੰ ਸਾਲ 2012 ਵਿੱਚ ਅਰਜੁਨ ਪੁਰਸਕਾਰ ਅਤੇ ਸਾਲ 2014 ਵਿੱਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
- ਯੁਵਰਾਜ ਬਚਪਨ ਵਿੱਚ ਰੋਲਰ ਸਕੇਟਿੰਗ ਨੂੰ ਪਿਆਰ ਕਰਦਾ ਸੀ। ਉਸਨੇ ਅੰਡਰ -14 ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵੀ ਜਿੱਤੀ ਪਰ ਆਪਣੇ ਪਿਤਾ ਦੇ ਦਬਾਅ ਕਾਰਨ ਉਸਨੇ ਕ੍ਰਿਕਟ 'ਤੇ ਧਿਆਨ ਕੇਂਦਰਿਤ ਕੀਤਾ।
- ਬਾਲ ਕਲਾਕਾਰ ਵਜੋਂ, ਯੁਵੀ ਨੇ ਵੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਮਹਿੰਦੀ ਸਜਦਾ ਦੀ ਅਤੇ ਪੁੱਤ ਸਰਦਾਰਾ ਵਿੱਚ ਕੰਮ ਕੀਤਾ ਹੈ।
- ਯੂਵੀ ਟੀ 20 ਆਈ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਹੈ। ਉਸਨੇ ਇਹ ਕਾਰਨਾਮਾ ਇੰਗਲੈਂਡ ਖਿਲਾਫ 2007 ਟੀ -20 ਵਿਸ਼ਵ ਕੱਪ ਵਿੱਚ ਕੀਤਾ ਸੀ।
ਦੱਸਣਯੋਗ ਹੈ ਕਿ ਯੁਵਰਾਜ ਸਿੰਘ ਨੇ 10 ਜੂਨ 2019 ਨੂੰ ਰਿਟਾਇਰ ਹੋਣ ਦਾ ਐਲਾਨ ਕੀਤਾ ਸੀ। ਆਈਪੀਐਲ ਵਿੱਚ ਉਹ ਆਰਸੀਬੀ, ਕਿੰਗ ਇਲੈਵਨ ਪੰਜਾਬ, ਦਿੱਲੀ ਡੇਅਰਡੇਵਿਲਜ਼, ਪੁਣੇ ਵਾਰੀਅਰਜ਼ ਇੰਡੀਆ, ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਹਨ।