ਚੇਨੱਈ : ਚੇਨੱਈ ਸੁਪਰਕਿੰਗਜ਼ ਦੇ ਸਟਾਰ ਸਪਿਨਰ ਹਰਭਜਨ ਸਿੰਘ ਜਲਦ ਹੀ ਤਾਮਿਲ ਸਿਨੇਮਾ ਭਾਵ ਕਾਲੀਵੁੱਡ ਵਿੱਚ ਡੈਬਿਉ ਕਰਨ ਜਾ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਹਰਭਜਨ ਸਿੰਘ ਦਾ ਆਈਪੀਐੱਲ ਕਾਰਨ ਤਾਮਿਲਨਾਡੂ ਵਿੱਚ ਵਧੀਆ ਸਬੰਧ ਬਣ ਗਏ ਹਨ। ਜਿਸ ਫ਼ਿਲਮ ਤੋਂ ਉਹ ਡੈਬਿਉ ਕਰਨਗੇ ਉਸ ਦਾ ਨਾਂਅ ਦਿੱਕੀਲੋਨਾ ਹੈ ਜੋ ਜਾਣਕਾਰੀ ਮੁਤਾਬਕ ਇੱਕ ਸਾਇੰਸ ਫ਼ਿਕਸ਼ਨ ਹੈ।
ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਸੰਤਾਨਮ ਨਿਭਾਉਣਗੇ ਅਤੇ ਡਾਇਰੈਕਟਰ ਕਾਰਤਿਕ ਯੋਗੀ ਹੋਣਗੇ।
ਇਸ ਫ਼ਿਲਮ ਵਿੱਚ ਸੰਤਾਨਮ ਟ੍ਰਿਪਲ ਰੋਲ ਨਿਭਾਉਣਗੇ। ਉਹ ਹੀਰੋ, ਵਿਲੇਨ ਅਤੇ ਕਾਮੇਡਿਅਨ ਦੀ ਭੂਮਿਕਾ ਨਿਭਾਉਣਗੇ। ਹਾਲਾਂਕਿ ਡਾਇਰੈਕਟਰ ਨੇ ਇਸ ਫ਼ਿਲਮ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਹਰਭਜਨ ਦੇ ਕਿਰਦਾਰ ਬਾਰੇ ਵਿੱਚ ਸਿਰਫ਼ ਇੰਨਾ ਦੱਸਿਆ ਕਿ ਉਨ੍ਹਾਂ ਦਾ ਰੋਲ ਬਹੁਤ ਹੀ ਹੈਰਾਨੀਜਨਕ ਹੋਵੇਗਾ।