ਹੈਦਰਾਬਾਦ : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਮੈਚ ਬੈਂਗਲੁਰੂ ਵਿੱਚ ਐਤਵਾਰ ਨੂੰ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਪਹਿਲਾਂ ਹੀ ਇਸ ਲੜੀ ਵਿੱਚ 1-0 ਨਾਲ ਅੱਗੇ ਹੈ। ਇਸ ਤੋਂ ਬਾਅਦ ਭਾਰਤ 3 ਟੈਸਟ ਮੈਚਾਂ ਦੀ ਲੜੀ ਦੱਖਣੀ ਅਫ਼ਰੀਕਾ ਨਾਲ ਖੇਡੇਗਾ। ਟੀਮ ਇੰਡੀਆ ਵਿਰੁੱਧ ਟੈਸਟ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਦੇ ਟੈਸਟ ਕਪਤਾਨ ਫਾਫ ਡੂ ਪਲੇਸਿਸ ਭਾਰਤ ਆਉਣ ਲਈ ਰਵਾਨਾ ਹੋਏ ਪਰ ਉਨ੍ਹਾਂ ਨੂੰ ਇੱਕ ਏਅਰਵੇਜ਼ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸੇ ਨੂੰ ਲੈ ਕੇ ਡੂ ਪਲੇਸਿਸ ਨੇ ਟਵੀਟਚ ਕੀਤਾ ਜਿਸ ਵਿੱਚ ਉਨ੍ਹਾਂ ਨੇ ਏਅਰਵੇਜ਼ ਨੂੰ ਕਰੜੇ ਹੱਥੀਂ ਲਿਆ। ਪਲੇਸਿਸ ਨੇ ਆਪਣੇ ਟਵੀਟਰ ਖ਼ਾਤੇ ਉੱਤੇ ਲਿਖਿਆ ਹੈ ਕਿ ਆਖ਼ਿਰਕਾਰ 4 ਘੰਟਿਆਂ ਦੀ ਦੇਰੀ ਤੋਂ ਬਾਅਦ ਦੁਬਈ ਦੀ ਫ਼ਲਾਇਟ ਵਿੱਚ ਬੈਠ ਗਿਆ ਹਾਂ। ਹੁਣ ਮੈਂ ਆਪਣੀ ਭਾਰਤ ਲਈ ਅਗਲੀ ਫ਼ਲਾਇਟ ਨਹੀਂ ਫੜ ਸਕਾਂਗਾ, ਕਿਉਂਕਿ ਉਸ ਦੇ ਉੱਡਣ ਲਈ ਸਿਰਫ਼ 10 ਘੰਟੇ ਹੀ ਬਾਕੀ ਹਨ।
ਦਰਅਸਲ ਡੂ ਪਲੇਸਿਸ ਨੂੰ ਅਫ਼ਰੀਕਾ ਤੋਂ ਪਹਿਲਾਂ ਦੁਬਈ ਆਉਣਾ ਸੀ ਅਤੇ ਫ਼ਿਰ ਇਥੋਂ ਭਾਰਤ ਲਈ ਉਡਾਣ ਭਰਨੀ ਸੀ, ਪਰ ਏਅਰਵੇਜ਼ ਦੀ ਫ਼ਲਾਇਟ ਦੁਬਈ ਵਿਖੇ 4 ਘੰਟਿਆਂ ਦੀ ਦੇਰੀ ਨਾਲ ਪਹੁੰਚੀ। ਪਲੇਸਿਸ ਨੂੰ ਸਿਰਫ਼ ਇਸੇ ਸਮੱਸਿਆ ਨਾਲ ਦੋ-ਚਾਰ ਹੋਣਾ ਨਹੀਂ ਪਿਆ, ਬਲਕਿ ਬ੍ਰਿਟਿਸ਼ ਏਅਰਵੇਜ਼ ਦੀ ਇਸ ਫ਼ਲਾਇਟ ਵਿੱਚ ਉਨ੍ਹਾਂ ਦਾ ਕ੍ਰਿਕਟ ਕਿੱਟ ਵੀ ਰਹਿ ਗਿਆ।