ਪੰਜਾਬ

punjab

ETV Bharat / sports

ਮਯੰਕ ਅਗਰਵਾਲ ਨੇ 8 ਮੈਚਾਂ ਵਿੱਚ ਜੜਿਆ ਦੂਸਰਾ ਦੋਹਰਾ ਸੈਂਕੜਾ - ਇੰਦੌਰ ਟੈਸਟ

ਮਯੰਕ ਅਗਰਵਾਲ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ। ਮਯੰਕ ਦਾ ਇਹ 8 ਮੈਚਾਂ ਦੀਆਂ 12 ਪਾਰੀਆਂ ਵਿੱਚ ਦੂਸਰਾ ਦੋਹਰਾ ਸੈਂਕੜਾ ਹੈ।

ਮਯੰਕ ਅਗਰਵਾਲ ਨੇ 8 ਮੈਚਾਂ ਵਿੱਚ ਜੜਿਆ ਦੂਸਰਾ ਦੋਹਰਾ ਸੈਂਕੜਾ

By

Published : Nov 15, 2019, 5:37 PM IST

ਇੰਦੌਰ: ਮਯੰਕ ਅਗਰਵਾਲ ਨੇ ਬੰਗਲਾਦੇਸ਼ ਵਿਰੁੱਧ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੇ ਕਰਿਅਰ ਦਾ ਦੂਸਰਾ ਦੋਹਰਾ ਸੈਂਕੜਾ ਲਾਇਆ ਹੈ। ਇਸ ਦੇ ਨਾਲ ਹੀ ਉਹ 8 ਮੈਚਾਂ ਦੀਆਂ 12 ਪਾਰੀਆਂ ਵਿੱਚ 2 ਦੋਹਰੇ ਸੈਂਕੜੇ ਲਾਉਣ ਵਾਲੇ ਦੂਸਰੇ ਨੰਬਰ ਦੇ ਖਿਡਾਰੀ ਬਣ ਗਏ ਹਨ।

ਮਯੰਕ ਅਗਰਵਾਲ ਦੋਹਰਾ ਸੈਂਕੜਾ ਲਾਉਣ ਉਪਰੰਤ।

ਦੋਹਰੇ ਸੈਂਕੜਿਆਂ ਦੀ ਸੂਚੀ ਵਿੱਚ ਹਾਲਾਂਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਸਭ ਤੋਂ ਅੱਗੇ ਹਨ, ਜਿੰਨ੍ਹਾਂ ਨੇ ਆਪਣੇ ਕਰਿਅਰ ਦੀਆਂ ਸ਼ੁਰੂਆਤੀ 5 ਪਾਰੀਆਂ ਵਿੱਚ ਹੀ 2 ਦੋਹਰੇ ਸੈਂਕੜੇ ਲਾਏ ਸਨ। ਤੀਸਰੇ ਨੰਬਰ ਉੱਤੇ ਡਾਨ ਬ੍ਰੈਡਮੈਨ ਹਨ ਜਿੰਨ੍ਹਾਂ ਨੇ 13 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਸੀ।

ਇਸ ਸੂਚੀ ਵਿੱਚ ਵੈਸਟ-ਇੰਡੀਜ਼ ਦੇ ਲਾਰੈਂਸ ਰੋ 14 ਪਾਰੀਆਂ ਦੇ ਨਾਲ ਚੌਥੇ ਸਥਾਨ ਉੱਤੇ ਹਨ ਜਦਕਿ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿਥ 15 ਪਾਰੀਆਂ ਦੇ ਨਾਲ 5ਵੇਂ ਸਥਾਨ ਉੱਤੇ ਹਨ।

ਇਸੇ ਤਰ੍ਹਾਂ ਵਾਲੀ ਹੇਮੰਡ 16 ਪਾਰੀਆਂ ਦੇ ਨਾਲ 6ਵੇਂ ਅਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ 18 ਪਾਰੀਆਂ ਦੇ ਨਾਲ 7ਵੇਂ ਸਥਾਨ ਉੱਤੇ ਹਨ।

ਮਯੰਕ ਨੇ ਬੀਤੇ ਮਹੀਨੇ ਦੱਖਣੀ ਅਫ਼ਰੀਕਾ ਦੇ ਨਾਲ ਆਯੋਜਿਤ ਟੈਸਟ ਲੜੀ ਦੌਰਾਨ ਵਿਸ਼ਾਖਾਪਟਨਮ ਵਿੱਚ 215 ਦੌੜਾਂ ਦੀ ਪਾਰੀ ਖੇਡੀ ਸੀ। ਉਹ ਮਯੰਕ ਦਾ ਪਹਿਲਾ ਸੈਂਕੜਾ ਸੀ, ਜਿਸ ਨੂੰ ਮਯੰਕ ਨੇ ਦੋਹਰੇ ਸੈਂਕੜੇ ਵਿੱਚ ਤਬਦੀਲ ਕੀਤਾ ਸੀ।

ਮਯੰਕ ਦਾ ਇਹ ਤੀਸਰਾ ਸੈਂਕੜਾ ਹੈ। ਮਯੰਕ ਨੇ ਪੂਣੇ ਟੈਸਟ ਵਿੱਚ ਵੀ 108 ਦੌੜਾਂ ਦੀ ਪਾਰੀ ਖੇਡੀ ਸੀ।

ABOUT THE AUTHOR

...view details