ਪੰਜਾਬ

punjab

ETV Bharat / sports

ਅਲਵਿਦਾ 2019 : ਜਾਣੋ ਕ੍ਰਿਕੇਟ ਦੀ ਦੁਨਿਆ 'ਚ ਕੀ ਕੁੱਝ ਰਿਹਾ ਖ਼ਾਸ - ਆਸਟ੍ਰੇਲੀਆ ਟੈਸਟ ਸੀਰੀਜ਼

ਵਨਡੇ ਵਰਲਡ ਕੱਪ, ਭਾਰਤ ਦਾ ਪਹਿਲਾ ਪਿੰਕ ਬਾਲ ਟੈਸਟ ਅਤੇ ਪਾਕਿਸਤਾਨ 'ਚ 10 ਸਾਲ ਬਾਅਦ ਕ੍ਰਿਕੇਟ ਦੀ ਵਾਪਸੀ ਨੇ ਸਾਲ 2019 ਨੂੰ ਬਣਾਇਆ ਖ਼ਾਸ।

ਕ੍ਰਿਕੇਟ ਦੀ ਦੁਨਿਆ 'ਚ ਕੀ ਕੁੱਝ ਰਿਹਾ ਖ਼ਾਸ
ਕ੍ਰਿਕੇਟ ਦੀ ਦੁਨਿਆ 'ਚ ਕੀ ਕੁੱਝ ਰਿਹਾ ਖ਼ਾਸ

By

Published : Dec 31, 2019, 1:41 PM IST

ਨਵੀਂ ਦਿੱਲੀ : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਭਾਰਤੀ ਕ੍ਰਿਕੇਟ ਨੇ ਸਾਲ ਦੇ ਆਖ਼ਿਰ 'ਚ ਵਿੱਚ ਚੰਗੀ ਸਫ਼ਲਤਾ ਹਾਸਲ ਕੀਤੀ, ਜਦਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਦੇ ਪ੍ਰਧਾਨ ਵਜੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੇ ਸਾਲ 2019 ਵਿੱਚ ਡੇ-ਨਾਈਟ ਟੈਸਟ ਮੈਚ ਵੀ ਖੇਡਿਆ । ਵਰਲਡ ਕੱਪ ਦੇ ਸੈਮੀਫਾਈਨਲ 'ਚ ਭਾਰਤ ਦੀ ਹਾਰ ਦਿਲ ਦਹਿਲਾ ਦੇਣ ਵਾਲੀ ਰਹੀ ਹੈ, ਜਦਕਿ ਪਿਛਲੇ ਛੇ ਮਹੀਨਿਆਂ ਦੌਰਾਨ ਕ੍ਰਿਕਟ ਤੋਂ ਦੂਰ ਰਹੇ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਅਜੇ ਵੀ ਚਰਚਾ ਕਾਇਮ ਹੈ।

ਵਰਲਡ ਕੱਪ 2019 :

ਵਰਲਡ ਕੱਪ ਦੇ ਸੈਮੀਫਾਈਨਲਸ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਜੋ ਕਿ ਪੂਰੇ ਦੇਸ਼ ਲਈ ਦੁੱਖਦ ਸੀ। ਹਲਾਂਕਿ ਫਾਈਨਲਸ 'ਚ ਨਿਊਜ਼ੀਲੈਂਡ ਦੇ ਹੱਥ ਵੀ ਨਿਰਾਸ਼ਾ ਹੀ ਲੱਗੀ ਜਦ ਨਿਰਧਾਰਤ ਓਵਰ ਤੇ ਸੁਪਰ ਓਵਰ ਤੋਂ ਬਾਅਦ ਵੀ ਮੈਚ ਬਰਾਬਰੀ 'ਤੇ ਰਿਹਾ ਅਤੇ ਮੇਜ਼ਬਾਨ ਟੀਮ ਇੰਗਲੈਂਡ ਨੂੰ ਮੈਂਚ ਦੇ ਦੌਰਾਨ ਵਧੇਰੇ ਚੌਕੇ ਹੋਣ ਕਾਰਨ ਜੇਤੂ ਐਲਾਨ ਕਰ ਦਿੱਤੀ ਗਿਆ ਸੀ।

ਵਰਲਡ ਕੱਪ 2019

ਅਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਟੈਸਟ ਲੜੀ :

ਭਾਰਤ ਦੀ ਗੱਲ ਕਰੀਏ ਤਾਂ ਭਾਰਤੀ ਕ੍ਰਿਕੇਟ ਟੀਮ ਆਸਟ੍ਰੇਲੀਆ 'ਚ ਸੱਤ ਦਹਾਕਿਆਂ ਵਿੱਚ ਪਹਿਲੀ ਵਾਰ ਟੈਸਟ ਲੜੀ ਜਿੱਤਣ 'ਚ ਸਫ਼ਲ ਰਹੀ ਅਤੇ ਸਾਰੇ ਸਾਲ ਟੈਸਟ 'ਚ ਨੰਬਰ ਇੱਕ ਦੇ ਤਾਜ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਰਹੀ।

ਆਸਟ੍ਰੇਲੀਆ ਟੈਸਟ ਸੀਰੀਜ਼

ਗਾਂਗੁਲੀ ਦੇ ਤੌਰ 'ਤੇ ਬੀਸੀਸੀਆਈ ਨੂੰ ਮਿਲਿਆ ਨਵਾਂ ਪ੍ਰਧਾਨ, ਫੇਰ ਹੋਇਆ ਪਿੰਕ ਬਾਲ ਟੈਸਟ :

ਔਖੇ ਸਮੇਂ 'ਚ ਭਾਰਤੀ ਕ੍ਰਿਕੇਟ ਦੀ ਬਾਗਡੋਰ ਸੰਭਾਲਣ ਲਈ ਪਛਾਣੇ ਜਾਣ ਵਾਲੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸਰਬਸੰਮਤੀ ਦੇ ਨਾਲ ਬੀਸੀਸੀਆਈ ਦੇ 39 ਵੇਂ ਚੇਅਰਮੈਨ ਬਣੇ, ਜਿਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮੇਟੀ ਦੇ ਪ੍ਰਬੰਧਕਾਂ ਦੀ ਤਿੰਨ ਸਾਲਾ ਵਿਵਾਦਪੂਰਨ ਕਾਰਜਕਾਲ ਦੀ ਸਮਾਪਤੀ ਕੀਤੀ। ਗਾਂਗੁਲੀ ਨੇ ਇੱਕ ਵਾਰ ਮੁੜ ਅੱਗੇ ਵਧਦਿਆਂ ਆਪਣੀ ਅਗਵਾਈ ਕਰਨ ਦੀ ਯੋਗਤਾ ਵਿਖਾਈ। ਜਦੋਂ ਉਨ੍ਹਾਂ ਨੇ ਕੋਹਲੀ ਨੂੰ ਪਿੰਕ ਬਾਲ ਨਾਲ ਬੰਗਲਾਦੇਸ਼ ਵਿਰੁੱਧ ਟੈਸਟ ਖੇਡਣ ਲਈ ਪ੍ਰੇਰਤ ਕੀਤਾ, ਜੋ ਪਹਿਲਾਂ ਇਸ ਲਈ ਤਿਆਰ ਨਹੀਂ ਸਨ। ਮੈਚ ਦਾ ਪੱਧਰ ਇੰਨਾ ਉੱਚਾ ਨਹੀਂ ਸੀ, ਪਰ ਨਵਾਂ ਬੋਰਡ ਪ੍ਰਧਾਨ ਇਹ ਦਰਸਾਉਣ ਦੇ ਯੋਗ ਸੀ ਕਿ ਟੈਸਟ ਕ੍ਰਿਕੇਟ ਵਿੱਚ ਦਰਸ਼ਕਾਂ ਨੂੰ ਕਿਵੇਂ ਵਾਪਸ ਲਿਆਇਆ ਜਾ ਸਕਦਾ ਹੈ।

ਪਿੰਕ ਬਾੱਲ ਟੈਸਟ

ਵਿਰਾਟ ਟੈਸਟ ਸੈਂਟਰ ਦਾ ਸੁਝਾਅ :

ਹਲਾਂਕਿ ਪਿੰਕ ਬਾੱਲ ਨਾਲ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕੇਟਰ ਬਣੇ ਕਪਤਾਨ ਵਿਰਾਟ ਕੋਹਲੀ ਦਾ ਨਜ਼ਰਿਆ ਬਿਲਕੁੱਲ ਵੱਖਰਾ ਸੀ ਅਤੇ ਉਨ੍ਹਾਂ ਦਰਸ਼ਕਾਂ ਨੂੰ ਮੈਦਾਨ 'ਤੇ ਲਿਆਉਣ ਲਈ ਇੱਕ ਸਥਾਈ ਟੈਸਟ ਸੈਂਟਰ ਬਣਾਉਣ ਦਾ ਸੁਝਾਅ ਦਿੱਤਾ। ਮੈਦਾਨ 'ਤੇ ਕੋਹਲੀ ਲਗਾਤਾਰ ਅੱਗੇ ਵੱਧਦੇ ਰਹੇ। ਉਹ ਤਿੰਨਾਂ ਫਾਰਮੈਟ ਵਿੱਚ ( 2455)ਰਨ ਬਣਾ ਕੇ ਸੱਭ ਤੋਂ ਸਫਲ ਬੱਲੇਬਾਜ਼ ਰਹੇ। ਉਨ੍ਹਾਂ ਨੇ ਆਪਣੇ ਸਾਥੀ ਰੋਹਿਤ ਸ਼ਰਮਾ ( 2442) ਤੋਂ 13 ਰਨ ਵੱਧ ਬਣਾਏ ਹਨ।

ਧੋਨੀ ਦੇ ਭਵਿੱਖ ਨੂੰ ਲੈ ਕੇ ਖ਼ਦਸ਼ਾ ਬਰਕਰਾਰ :

ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕੇਟ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਤੇ ਉਹ ਇਸ 'ਚ ਬੇਹਦ ਸਫਲ ਰਹੇ। ਭਾਰਤੀ ਗੇਂਦਬਾਜਾਂ ਨੇ ਬੀਤੇ ਸਾਲਾਂ ਦੌਰਾਨ ਆਪਣਾ ਰੁਤਬਾ ਦਰਸਾਇਆ ਜੋ ਕਿ ਨਵੀਂ ਪਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਵਰਲਡ ਕੱਪ ਸੈਮੀਫਾਈਨਲ 'ਚ ਮਾਰਟੀਨ ਗਪੀਟਲ ਦੇ ਸਿੱਧੇ ਥ੍ਰੋ 'ਤੇ ਰਨ ਆਉਟ ਹੋਣ ਤੋਂ ਬਾਅਦ ਧੋਨੀ ਨੇ ਪ੍ਰਤੀਯੋਗੀ ਕ੍ਰਿਕੇਟ ਨਹੀਂ ਖੇਡਿਆ ਹੈ। ਉਨ੍ਹਾਂ ਦੇ ਭਵਿੱਖ ਬਾਰੇ ਅਜੇ ਵੀ ਖ਼ਦਸ਼ਾ ਕਾਇਮ ਹੈ।

ਸਮਿਥ ਤੇ ਵਾਰਨਰ ਦੀ ਸ਼ਾਨਦਾਰ ਵਾਪਸੀ :

ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਸਵੀਵ ਸਮਿਥ ਤੇ ਡੇਵਿਡ ਵਾਰਨਰ ਨੇ 2018 'ਚ ਇੱਕ ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਇੱਕ ਸਾਲ ਦੀ ਰੋਕ ਲੱਗਣ ਤੋਂ ਬਾਅਦ ਨਵੀਂ ਸ਼ੁਰੂਆਤ ਕੀਤੀ। ਵਾਰਨਰ ਨੇ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਮਿਥ ਏਸ਼ਜ 'ਚ ਛਾਏ ਰਹੇ। ਦੱਖਣੀ ਅਫਰੀਕਾ ਨੇ 2019 ਵਿੱਚ ਆਪਣੇ ਬਹੁਤ ਸਾਰੇ ਚੰਗੇ ਖਿਡਾਰੀ ਗਵਾਏ ਤੇ ਸਾਰਾ ਸਾਲ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹ। ਹਾਲਾਂਕਿ ਇਹ ਟੀਮ ਸਾਲ ਦੇ ਅੰਤ 'ਚ ਇੰਗਲੈਂਡ ਵਿਰੁੱਧ ਜਿੱਤ ਦੇ ਨਾਲ ਸਾਲ ਖ਼ਤਮ ਕਰਨ 'ਚ ਕਾਮਯਾਬ ਰਹੀ।

ਮਾਨਸਿਕ ਸਿਹਤ ਨੇ ਕੇਂਦਰਤ ਕੀਤਾ ਧਿਆਨ :

ਆਸਟ੍ਰੇਲੀਆ ਦੇ ਆਲ ਰਾਉਂਡਰ ਗਲੇਨ ਮੈਕਸਵੇਲ ਨੇ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਨਿਜੱਠਣ ਲਈ ਅੰਤਰ ਰਾਸ਼ਟਰੀ ਕ੍ਰਿਕੇਟ 'ਚ ਮਾਨਸਿਕ ਤਣਾਅ ਦਾ ਮੁੱਦਾ ਚੁੱਕਿਆ। ਮੈਕਸਵੇਲ ਦੇ ਇਸ ਮੁੱਦੇ ਨੂੰ ਹਰ ਪਾਸੇ ਸਮਰਥਨ ਮਿਲਿਆ।

ਪਾਕਿਸਤਾਨ 'ਚ 10 ਸਾਲਾਂ ਬਾਅਦ ਕ੍ਰਿਕੇਟ :

ਸਾਲ 2009 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਉਸ ਵੇਲੇ ਟੈਸਟ ਕ੍ਰਿਕੇਟ ਦੀ ਵਾਪਸੀ ਹੋਈ, ਜਿਸ ਵੇਲੇ ਸ਼੍ਰੀਲੰਕਾ ਦੀ ਟੀਮ ਨੇ ਦੇਸ਼ ਦਾ ਦੌਰਾ ਕੀਤਾ। ਹਲਾਂਕਿ ਕਾਫ਼ੀ ਦਰਸ਼ਕ ਇਨ੍ਹਾਂ ਮੈਚਾਂ ਨੂੰ ਵੇਖਣ ਨਹੀਂ ਪੁੱਜੇ। ਪਕਿਸਤਾਨ ਦੇ ਇਸ 2 ਮੈਚਾਂ ਦੀ ਲੜੀ 'ਚ 1-0 ਨਾਲ ਜਿੱਤ ਹਾਸਲ ਕੀਤੀ।

ABOUT THE AUTHOR

...view details