ਪੰਜਾਬ

punjab

ETV Bharat / sports

ਤਾਲਾਬੰਦੀ ਦੌਰਾਨ ਕੀ ਕਰ ਰਹੇ ਨੇ ਐਮਐਸ ਧੋਨੀ, ਦੇਖੋ ਤਸਵੀਰਾਂ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਕਈ ਖਿਡਾਰੀ ਸਰਕਾਰ ਦੀ ਮਦਦ ਕਰਨ ਲਈ ਦਾਨ ਕਰ ਰਹੇ ਹਨ ਅਤੇ ਕਈ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ। ਚੇਨਈ ਸੁਪਰ ਕਿੰਗਸ ਨੇ ਆਪਣੇ ਅਧਿਕਾਰਿਕ ਅਕਾਊਂਟ ਤੋਂ ਇੱਕ ਫ਼ੋਟੋ ਸ਼ੇਅਰ ਕੀਤੀ ਜਿਸ ਵਿੱਚ ਧੋਨੀ ਮਸ਼ੀਨ ਨਾਲ ਘਾਹ ਕੱਟਦੇ ਹੋਏ ਨਜ਼ਰ ਆ ਰਹੇ ਹਨ।

MS Dhoni
MS Dhoni

By

Published : Apr 11, 2020, 3:15 PM IST

ਹੈਦਰਾਬਾਦ: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾ ਰੱਖੀ ਹੈ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਇਸ ਮਹਾਂਮਾਰੀ ਨਾਲ ਲੜਣ ਲਈ ਕਈ ਖਿਡਾਰੀ ਸਰਕਾਰ ਦੀ ਮਦਦ ਕਰਨ ਲਈ ਦਾਨ ਕਰ ਰਹੇ ਹਨ ਅਤੇ ਕਈ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ। ਹਾਲਾਂਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।

ਮਹੇਂਦਰ ਸਿੰਘ ਧੋਨੀ

ਚੇਨਈ ਸੁਪਰ ਕਿੰਗਸ ਨੇ ਸ਼ੇਅਰ ਕੀਤੀਆਂ ਫ਼ੋਟੋਆਂ

ਆਈਪੀਐਲ ਦੀ ਟੀਮ ਚੇਨਈ ਸੁਪਰ ਕਿੰਗਸ ਨੇ ਆਪਣੇ ਅਧਿਕਾਰਿਕ ਅਕਾਊਂਟ ਤੋਂ ਇੱਕ ਫ਼ੋਟੋ ਸ਼ੇਅਰ ਕੀਤੀ ਜਿਸ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮਸ਼ੀਨ ਨਾਲ ਘਾਹ ਕੱਟਦੇ ਹੋਏ ਨਜ਼ਰ ਆ ਰਹੇ ਹਨ।

ਮਹੇਂਦਰ ਸਿੰਘ ਧੋਨੀ

ਟੀਮ ਦੇ ਕੈਂਪ ਨਾਲ ਜੁੜੇ ਧੋਨੀ

ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਦੇ ਕੈਂਪ ਨਾਲ ਜੁੜੇ ਹੋਏ ਸੀ, ਜਿਥੇ ਉਹ ਆਪਣੀਆਂ ਆਈਪੀਐਲ ਦੀਆਂ ਤਿਆਰੀਆਂ ਮੁਕੰਮਲ ਕਰ ਰਹੇ ਸੀ। ਇਸ ਤੋਂ ਪਹਿਲਾਂ ਧੇਨੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਚੇਪਕ ਸਟੇਡੀਅਮ 'ਚ ਅਭਿਆਸ ਕਰਦੇ ਨਜ਼ਰ ਆਏ ਸੀ, ਜਿਥੇ ਉਹ ਆਪਣੇ ਫੈਨਸ ਨੂੰ ਵੀ ਮਿਲੇ।

ਮਹੇਂਦਰ ਸਿੰਘ ਧੋਨੀ

2019 ਵਿਸ਼ਵ ਕੱਪ ਵਿੱਚ ਖੇਡਿਆ ਸੀ ਆਖ਼ਰੀ ਮੈਚ

ਦੱਸ ਦਈਏ ਕਿ ਧੋਨੀ ਨੇ ਆਪਣਾ ਆਖ਼ਰੀ ਮੈਚ ਵਿਸ਼ਵ ਕੱਪ 2019 ਦਾ ਸੈਮੀਫਾਈਨਲ ਖੇਡਿਆ ਸੀ। ਉਸ ਮੈਚ ਤੋਂ ਬਾਅਦ ਧੋਨੀ ਨੇ ਕੋਈ ਵੀ ਕੌਮਾਂਤਰੀ ਮੈਚ ਨਹੀਂ ਖੇਡਿਆ। ਇਸ ਤੋਂ ਇਲਾਵਾ ਧੋਨੀ ਨੇ ਵਾਪਸੀ ਕਰਨ ਲਈ ਇੰਨਾਂ 8 ਮਹੀਨਿਆਂ ਵਿੱਚ ਘਰੇਲੂ ਮੈਚਾਂ ਦਾ ਸਹਾਰਾ ਵੀ ਨਹੀਂ ਲਿਆ।

ABOUT THE AUTHOR

...view details