ਆਕਲੈਂਡ: ਮਹਿਲਾ ਵਨ-ਡੇਅ ਵਿਸ਼ਵ ਕੱਪ-2021 ਦਾ ਫਾਈਨਲ ਮੈਚ ਕ੍ਰਾਈਸਟਚਰਚ ਵਿੱਚ ਖੇਡਿਆ ਜਾਵੇਗਾ। ਕ੍ਰਾਈਸਟਚਰਚ ਤੋਂ ਇਲਾਵਾ ਨਿਊਜ਼ੀਲੈਂਡ ਦੇ ਆਕਲੈਂਡ, ਵੈਲਿੰਗਟਨ, ਹੈਮਿਲਟਨ, ਟੌਰੰਗਾ ਤੇ ਡੂਨੇਡਿਨ ਵਿੱਚ ਵੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾਵੇਗੀ। 6 ਫਰਵਰੀ ਤੋਂ 7 ਮਾਰਚ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿੱਚ ਕੁਲ 31 ਮੈਚ ਖੇਡੇ ਜਾਣਗੇ। ਫਾਈਨਲ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ਵਿੱਚ ਹੋਵੇਗਾ, ਜਦਕਿ ਸੈਮੀਫਾਈਨਲ ਮੈਚ ਹੈਮਿਲਟਨ ਤੇ ਟੌਰੰਗਾ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ ਇਸ ਗ਼ੱਲ ਦੀ ਜਾਣਕਾਰੀ ਦਿੱਤੀ ਹੈ।
ਮਹਿਲਾ ਵਿਸ਼ਵ ਕੱਪ ਦੀ ਸੀਆਈਓ ਐਂਡਰੀਆ ਨੈਲਸਨ ਦਾ ਕਹਿਣਾ ਹੈ,"ਸਾਡਾ ਲਕਸ਼ ਹੈ ਕਿ ਸਾਰੇ 31 ਮੈਚ ਸਹੀਂ ਸਥਾਨਾਂ 'ਤੇ ਖੇਡੇ ਜਾਣ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਸੰਸ਼ਕ ਟੂਰਨਾਮੈਂਟ ਦੇ ਨਾਲ ਜੋੜ ਸਕਣ।" ਨਿਊਜ਼ੀਲੈਂਡ ਦੀ ਮੌਜੂਦਾ ਕਪਤਾਨ ਸੋਫੀ ਡਿਵਾਇਨ ਦਾ ਕਹਿਣਾ ਹੈ ਕਿ ਘਰ ਵਿੱਚ ਵਿਸ਼ਵ ਕੱਪ ਖੇਡਣਾ ਉਨ੍ਹਾਂ ਲਈ ਬੇਹਤਰੀਨ ਮੌਕਾ ਹੋਵੇਗਾ।