ETV Bharat Punjab

ਪੰਜਾਬ

punjab

ETV Bharat / sports

ਡਾਂਸਰਾ ਨਾਲ ਡਾਂਸ ਕਰਦੇ ਨਜ਼ਰ ਆਏ ਕ੍ਰਿਸ ਗੇਲ, ਵੀਡੀਓ ਹੋ ਰਹੀ ਵਾਇਰਲ - ਕ੍ਰਿਸ ਗੇਲ ਡਾਂਸ ਵੀਡੀਓ ਵਾਇਰਲ

ਵੈਸਟਇੰਡੀਜ਼ ਦੇ ਮਸ਼ਹੂਰ ਬੱਲੇਬਾਜ਼ ਕ੍ਰਿਸ ਗੇਲ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਇੱਕ ਪੱਬ ਵਿੱਚ ਡਾਂਸਰਾਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ।

chris gayle dance video viral
ਫ਼ੋਟੋ
author img

By

Published : Jan 9, 2020, 1:44 PM IST

ਮੁੰਬਈ: ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓ ਵਿੱਚ ਕ੍ਰਿਸ ਗੇਲ ਡਾਂਸਰਾਂ ਨਾਲ ਪੱਬ ਵਿੱਚ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਵੀਡੀਓਜ਼ ਨੂੰ ਕ੍ਰਿਸ ਗੇਲ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝਾ ਕੀਤਾ ਹੈ ਜਿਸ ਵਿੱਚ ਕ੍ਰਿਸ ਗੇਲ ਡਾਂਸਰਾਂ ਨਾਲ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਮਾਤ, ਬਣੇ ਟੀ -20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ

ਕ੍ਰਿਸ ਵੱਲੋਂ ਸ਼ੇਅਰ ਕੀਤੀਆ ਇਨ੍ਹਾਂ ਵੀਡੀਓਜ਼ 'ਤੇ ਲੋਕਾਂ ਵੱਲੋਂ ਕਾਫ਼ੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਕਈ ਲੋਕਾਂ ਨੂੰ ਇਹ ਜਾਨਣ ਵਿੱਚ ਦਿਲਚਸਪੀ ਹੈ, ਕਿ ਕ੍ਰਿਸ ਗੇਲ ਕਿੱਥੇ ਛੁੱਟੀਆਂ ਮਨਾ ਰਹੇ ਹਨ? ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀਆਂ ਹਨ, ਜਿੱਥੇ ਉਹ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ। ਹਾਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਪੱਬ ਜਮੈਕਾ ਦਾ ਹੈ।

ਹੋਰ ਪੜ੍ਹੋ: ਇੰਦੌਰ ਟੀ-20: ਸ੍ਰੀਲੰਕਾ ਨੂੰ ਹਰਾ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਮੈਚ

ਇਹ ਪਹਿਲਾ ਵਾਰ ਨਹੀਂ ਹੈ ਕਿ ਕ੍ਰਿਸ ਗੇਲ ਦੀਆਂ ਇਸ ਤਰ੍ਹਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਪਹਿਲਾਂ ਵੀ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋਈਆਂ ਹਨ।

ABOUT THE AUTHOR

...view details