ਨਵੀਂ ਦਿੱਲੀ : ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅੱਜ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ਉੱਤੇ ਤਿੰਨਾਂ ਫ਼ਾਰਮੈਟਾਂ ਵਿੱਚ ਰਿਸ਼ਭ ਪੰਤ ਨੂੰ ਬਤੌਰ ਵਿਕਟ-ਕੀਪਰ ਟੀਮ ਵਿੱਚ ਥਾਂ ਦਿੱਤੀ ਗਈ ਹੈ।
ਉੱਥੇ ਹੀ ਧੋਨੀ ਆਪਣੇ-ਆਪ ਨੂੰ ਪਹਿਲਾਂ ਹੀ ਵੈਸਟ ਇੰਡੀਜ਼ ਦੌਰੇ ਤੋਂ ਖ਼ੁਦ ਨੂੰ ਅਲੱਗ ਕਰ ਚੁੱਕੇ ਹਨ ਅਤੇ ਉਹ ਅਗਲੇ 2 ਮਹੀਨਿਆਂ ਵਿੱਚ ਪੈਰਾਮਿਲਟਰੀ ਫ਼ੋਰਟ ਦੀ ਆਪਣੀ ਰੈਜ਼ੀਮੈਂਟ ਦਾ ਹਿੱਸਾ ਰਹਿਣਗੇ। ਪ੍ਰਸਾਦ ਨੇ ਕਿਹਾ, "ਧੋਨੀ ਇਸ ਲੜੀ ਲਈ ਉਪਲੱਭਧ ਨਹੀਂ ਹਨ। ਅਸੀਂ ਵਿਸ਼ਵ ਕੱਪ ਤੱਕ ਇੱਕ ਰੋਡਮੈਪ ਤਿਆਰ ਕੀਤਾ ਸੀ ਅਤੇ ਸਾਡੀ ਅੱਗੇ ਦੀ ਯੋਜਨਾ ਵੀ ਤਿਆਰ ਹੈ। ਅਸੀਂ ਫ਼ਿਲਹਾਲ ਪੰਤ ਵਰਗੇ ਖਿਡਾਰੀਆਂ ਨੂੰ ਨਿਖ਼ਾਰਨਾ ਚਾਹੁੰਦੇ ਹਾਂ।"
ਇਹ ਵੀ ਪੜ੍ਹੋ : ਸੋਨਪਰੀ ਦਾ ਭਾਰਤ ਦੀ ਝੋਲੀ 'ਚ 5ਵਾਂ ਸੋਨ ਤਮਗ਼ਾ
ਪ੍ਰਸਾਦ ਨੇ ਕਿਹਾ, "ਸਾਨੂੰ ਇਸ ਬਾਰੇ (ਵਿਸ਼ਵ ਕੱਪ ਦੇ ਸਟ੍ਰਾਇਕ ਰੇਟ) ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਸਾਰੇ ਨੌਜਵਾਨਾਂ ਨੂੰ ਤਿਆਰ ਕਰਨ ਉੱਤੇ ਧਿਆਨ ਦੇ ਰਹੇ ਹਾਂ।" ਐੱਮਐੱਸ ਧੋਨੀ ਵਰਗੇ ਮਸ਼ਹੂਰ ਕ੍ਰਿਕਟਰ ਜਾਣਦੇ ਹਨ ਕਿ ਕਦੋਂ ਸੰਨਿਆਸ ਲੈਣਾ ਹੈ ਪਰ ਜਿਥੋਂ ਤੱਕ ਭਵਿੱਖ ਦੇ ਰੋਡਮੈਪ ਦਾ ਸਵਾਲ ਹੈ ਤਾਂ ਉਹ ਚੋਣਕਾਰਾਂ ਦੇ ਹੱਥ ਵਿੱਚ ਹੈ।
3 ਟੀ-20 ਲਈ ਭਾਰਤੀ ਟੀਮ
ਵਿਰਾਟ ਕੋਹਲੀ (ਕ), ਰੋਹਿਤ ਸ਼ਰਮਾ (ਉਪ-ਕ), ਸ਼ਿਖਰ ਧਵਨ, ਕੇਐੱਲ ਰਾਹੁਲ, ਸ਼੍ਰੇਅ ਅਇਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਕੀ), ਕਰੁਣਾਲ ਪਾਂਡਿਆ, ਰਵਿੰਦਰ ਜੁਡੇਜਾ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਨੀ।
ਇੱਕ ਦਿਨਾ ਮੈਚ ਲਈ ਭਾਰਤੀ ਟੀਮ
ਵਿਰਾਟ ਕੋਹਲੀ (ਕ), ਰੋਹਿਤ ਸ਼ਰਮਾ (ਉਪ-ਕ), ਸ਼ਿਖਰ ਧਵਨ, ਕੇਐੱਲ ਰਾਹੁਲ, ਸ਼੍ਰੇਅ ਅਇਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਕੀ), ਰਵਿੰਦਰ ਜੁਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਕੇਦਾਰ ਯਾਦਵ, ਮੁਹੰਮਦ ਸ਼ੱਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਨੀ।
ਟੈਸਟ ਮੈਚਾਂ ਲਈ ਭਾਰਤੀ ਟੀਮ
ਵਿਰਾਟ ਕੋਹਲੀ (ਕ), ਅਜਿੰਕਿਆਂ ਰਹਾਣੇ (ਉਪ-ਕ), ਮਿਅੰਕ ਅਗਰਵਾਲ, ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵੀ), ਰਿਧੀਮਾਨ ਸਾਹਾ (ਵੀ), ਆਰ. ਅਸ਼ਵਿਨ, ਰਵਿੰਦਰ ਜੁਡੇਜਾ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੱਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।