ਮੁੰਬਈ: ਭਾਰਤੀ ਕ੍ਰਿਕੇਟ ਟੀਮ ਦੇ ਕਈ ਖਿਡਾਰਿਆਂ ਨੇ ਐਤਵਾਰ ਨੂੰ ਖੇਡੇ ਜਾਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾ ਟੀਮ ਇੰਡੀਆ ਦੇ ਲਈ ਖ਼ਾਸ ਸੁਨੇਹਾ ਭੇਜਿਆ ਹੈ। ਬੀਸੀਸੀਆਈ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਵਿਜੈ ਸ਼ੰਕਰ ਤੇ ਵ੍ਰਿਧੀਮਾਨ ਸਾਹਾ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਖ ਰਹੇ ਹਨ।
ਸਾਊਥ ਅਫਰੀਕਾ ਵਿੱਚ ਜਾਰੀ ਅੰਡਰ-19 ਵਿਸ਼ਵ ਕੱਪ ਹੁਣ ਆਪਣੇ ਆਖ਼ਰੀ ਪੜਾਅ ਉੱਤੇ ਹੈ। ਐਤਵਾਰ ਨੂੰ ਭਾਰਤੀ ਟੀਮ ਨੂੰ ਬੰਗਲਾਦੇਸ਼ ਟੀਮ ਨਾਲ ਭਿੜਨਾ ਹੋਵੇਗਾ। ਜਿੱਥੇ ਟੀਮ ਇੰਡੀਆ ਪੰਜਵੀਂ ਵਾਰ ਚੈਂਪੀਅਨ ਬਣਨਾ ਚਾਹੇਗੀ ਉੱਥੇ ਹੀ ਪਹਿਲਾ ਵਾਰ ਇਸ ਟੂਰਨਾਮੈਂਟ ਦਾ ਫਾਈਨਲ ਖੇਡਣ ਵਾਲੀ ਬੰਗਲਾਦੇਸ਼ ਟੀਮ ਵੀ ਆਪਣੀ ਪਹਿਲੀ ਟਰਾਫ਼ੀ ਦੇ ਲਈ ਜੀਅ-ਜਾਨ ਲਗਾ ਦੇਣਗੇ।
ਪੁਜਾਰਾ ਨੇ ਕਿਹਾ,"ਪਹਿਲਾਂ ਤਾਂ ਮੈਂ ਅੰਡਰ-19 ਟੀਮ ਨੂੰ ਵਧਾਈ ਦੇਣਾ ਚਹਾਉਂਦਾ ਹਾਂ ਕਿ ਉਹ ਫਾਈਨਲ ਵਿੱਤ ਪਹੁੰਚੇ। ਤੁਸੀਂ ਬਹੁਤ ਚੰਗੀ ਕ੍ਰਿਕੇਟ ਖੇਡੀ ਹੈ। ਆਪਣੀ ਨੇਚੁਰਲ ਗੇਮ ਖੇਡੋ ਤੇ ਫਾਈਨਲ ਦਾ ਪ੍ਰੈਸ਼ਰ ਨਾ ਲੋ। ਮੈਨੂੰ ਪਤਾ ਹੈ ਕਿ ਤੁਸੀਂ ਕੱਪ ਜ਼ਰੂਰ ਘਰ ਲੈ ਕੇ ਆਉਗੇ।"
ਇਸ ਦੇ ਨਾਲ ਹੀ ਸ਼ੰਕਰ ਨੇ ਕਿਹਾ,"ਤੁਸੀਂ ਸਾਰਿਆਂ ਨੂੰ ਵਿਸ਼ਵ ਕੱਪ ਫਾਈਨਲ ਲਈ ਗੁੱਡ ਲੱਕ...ਇਹ ਬਹੁਤ ਵੱਡਾ ਇਵੈਂਟ ਹੈ ਤੇ ਇਸ ਨੂੰ ਇੰਨਜੋਏ ਕਰਨਾ।" ਸਾਹਾ ਨੇ ਕਿਹਾ,"ਅੰਡਰ-19 ਬੁਆਏਸ, ਆਲ ਦ ਬੇਸਟ। ਜਿਸ ਤਰ੍ਹਾਂ ਦਾ ਤੁਸੀਂ ਖੇਡਦੇ ਆਏ ਹੋ ਉਸ ਤਰ੍ਹਾਂ ਦਾ ਹੀ ਖੇਡਣਾ।"
ਰਹਾਣੇ ਨੇ ਕਿਹਾ,"ਨਿਊਜ਼ੀਲੈਂਡ ਤੋਂ ਆਪਣੇ ਅੰਡਰ-19 ਦੇ ਮੁੰਡਿਆਂ ਨੂੰ ਸਪੋਰਟ ਕਰ ਰਹੇ ਹਨ। ਬਸ ਇਨ੍ਹਾਂ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਖੇਡ ਰਹੇ ਹੋਂ ਉਸ ਤਰ੍ਹਾਂ ਹੀ ਖੇਡੋ ਤੇ ਅਸੀਂ ਸਾਰੇ ਤੁਹਾਨੂੰ ਸਪੋਰਟ ਕਰ ਰਹੇ ਹਾਂ। ਪੂਰਾ ਦੇਸ਼ ਤੁਹਾਨੂੰ ਸਪੋਰਟ ਕਰ ਰਿਹਾ ਹੈ।"