ਹੈਦਰਾਬਾਦ: ਚੇਨਈ ’ਚ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਟੀਮ ਇੰਡੀਆ ਨੇ 317 ਦੌਰਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ ਆਪਣੇ ਨਾਮ ਕੀਤਾ। ਮੈਚ ’ਚ ਮਹਿਮਾਨ ਟੀਮ ਇੰਗਲੈਂਡ ਸਾਹਮਣੇ 482 ਦੌੜਾਂ ਦਾ ਵਿਸ਼ਾਲ ਟੀਚਾ ਸੀ, ਪਰ ਪੂਰੀ ਟੀਮ ਸਿਰਫ਼ 164 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਹਾਰ ਗਈ। ਮੈਚ ’ਚ ਮਿਲੀ ਜਿੱਤ ਨਾਲ ਹੀ ਵਿਰਾਟ ਐਂਡ ਕੰਪਨੀ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ’ਚ ਸ਼ਾਨਦਾਰ ਵਾਪਸੀ ਕਰ ਲਈ ਹੈ। ਸੀਰੀਜ਼ ਹੁਣ 1-1 ਦੀ ਬਰਾਬਰੀ ’ਤੇ ਆ ਗਈ ਹੈ।
ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸਭ ਤੋਂ ਜ਼ਿਆਦਾ ਪੰਜ ਖਿਡਾਰੀਆਂ ਨੂੰ ਆਊਟ ਕੀਤਾ, ਜਦਕਿ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਦੋ ਸਫ਼ਲਤਾਵਾਂ ਕੁਲਦੀਪ ਯਾਦਵ ਦੇ ਖ਼ਾਤੇ ’ਚ ਵੀ ਆਈਆਂ। ਟਾਰਗੇਟ ਦੇ ਪਿੱਛਾ ਕਰਦਿਆਂ ਇੰਗਲੈਂਡ ਦਾ ਕੋਈ ਵੀ ਖਿਡਾਰੀ ਵਿਕੇਟ ’ਤੇ ਖੜ੍ਹੇ ਰਹਿਣ ਦਾ ਹੌਂਸਲਾ ਨਹੀਂ ਦਿਖਾ ਸਕਿਆ। ਇੰਗਲੈਂਡ ਦੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਮੋਇਨ ਅਲੀ ਨੇ ਬਣਾਈਆਂ। ਅਲੀ ਨੇ ਸਿਰਫ਼ 18 ਗੇਂਦਾ ਤਾ ਸਾਹਮਣਾ ਕਰਦਿਆਂ 43 ਦੋੜਾਂ ਦੀ ਦਮਦਾਰ ਪਾਰੀ ਖੇਡੀ। ਉਥੇ ਜੀ ਜੋ ਰੂਟ ਨੇ 33 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਅੱਜ ਚੋਥੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਸਾਹਮਣੇ ਦੋ ਦਿਨ ਲਗਾਤਾਰ ਬਲੇਬਾਜੀ ਕਰਨ ਦੀ ਚੁਣੌਤੀ ਸੀ, ਜਦਕਿ ਭਾਰਤ ਨੂੰ ਜਿੱਤ ਲਈ ਸੱਤ ਵਿਕਟਾਂ ਚਾਹੀਦੀਆਂ ਸਨ। ਸਵੇਰ ਦੇ ਸ਼ੈਸ਼ਨ ਦੀ ਖੇਡ ਦੌਰਾਨ ਹੀ ਭਾਰਤੀ ਗੇਂਦਬਾਜਾਂ ਨੇ ਮਹਿਮਾਨ ਟੀਮ ਦੇ ਚਾਰ ਖਿਡਾਰੀ ਆਊਟ ਕਰ ਦਿੱਤੇ ਅਤੇ ਟੀਮ ਲਈ ਮੈਚ ਬਚਾਉਣ ਦੀ ਸਾਰੇ ਦਰਵਾਜੇ ਬੰਦ ਕਰ ਦਿੱਤੇ।