ਚੰਡੀਗੜ੍ਹ: ਹੁਣ ਚੰਡੀਗੜ੍ਹ ਦੀ ਟੀਮ ਵੀ ਰਣਜੀ 'ਚ ਖੇਡਦੀ ਦਿਖਾਈ ਦੇਵੇਗੀ। ਬੀਸੀਸੀਆਈ ਵੱਲੋਂ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇ ਦਿੱਤੀ ਗਈ ਹੈ। ਯੂਟੀਸੀਏ ਦੇ ਪ੍ਰਧਾਨ ਸੰਜੈ ਟੰਡਨ ਨੇ ਦੱਸਿਆ ਕਿ ਬੀਸੀਸੀਆਈ ਨੇ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇਣ 'ਤੇ ਸਹਿਮਤੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਬੀਸੀਸੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਨੂੰ ਬੋਰਡ 'ਚ ਕ੍ਰਿਕੇਟ ਦਰਜਾ ਪ੍ਰਾਪਤ ਸੂਬੇ ਦੇ ਤੌਰ 'ਤੇ ਸ਼ਾਮਲ ਕਰ ਲਿਆ ਗਿਆ ਹੈ। ਯੂਟੀਸੀਏ ਨੂੰ ਸਾਲ 1982 'ਚ ਰਜਿਸਟਰ ਕੀਤਾ ਗਿਆ ਸੀ ਅਤੇ ਕਈ ਸਾਲਾਂ ਤੋਂ ਬਾਅਦ ਚੰਡੀਗੜ੍ਹ ਨੂੰ ਮਾਨਤਾ ਦਿੱਤੀ ਗਈ ਹੈ।
ਚੰਡੀਗੜ੍ਹ ਨੂੰ BCCI ਤੋਂ ਮਿਲੀ ਮਾਨਤਾ, ਹੋਵੇਗੀ ਆਪਣੀ ਰਣਜੀ ਟੀਮ - ranji matches
BCCI ਤੋਂ ਮਾਨਤਾ ਮਿਲਣ ਤੋਂ ਬਾਅਦ ਚੰਡੀਗੜ੍ਹ ਕ੍ਰਿਕਟ ਟੀਮ ਹੁਣ ਜਲਦ ਹੀ ਰਣਜੀ ਦੇ ਮੈਚਾਂ 'ਚ ਖੇਡਦੀ ਦਿਖਾਈ ਦੇਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੂਸਰੀ ਅਜਿਹੀ ਟੀਮ ਹੋਵੇਗੀ, ਜਿਸ ਨੂੰ ਬੀਸੀਸੀਆਈ ਨੇ ਮਾਨਤਾ ਦਿੱਤੀ ਹੈ।
Image Tweeted By BCCI
ਸ਼੍ਰੀਲੰਕਾ ਦੀ ਮਲਿੰਗਾ ਨੂੰ ਜੇਤੂ ਵਿਦਾਇਗੀ, ਆਖ਼ਰੀ ਮੈਚ 'ਚ ਤੋੜਿਆ ਕੁੰਬਲੇ ਦਾ ਰਿਕਾਰਡ
ਬੀਸੀਸੀਆਈ ਦੇ ਇਸ ਫ਼ੈਸਲੇ ਦੇ ਬਾਅਦ ਚੰਡੀਗੜ੍ਹ ਦੇ ਕ੍ਰਿਕਟਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਟੂਰਨਾਮੈਂਟ 'ਚ ਹਿੱਸਾ ਲੈ ਸਕਣਗੇ। ਇਸ ਫ਼ੈਸਲੇ ਦਾ ਸਭ ਤੋਂ ਵੱਡਾ ਅਸਰ ਇਹ ਹੋਵੇਗਾ ਕਿ ਬੀਸੀਸੀਆਈ ਦੇ ਘਰੇਲੂ ਟੂਰਨਾਮੈਂਟ 'ਚ ਚੰਡੀਗੜ੍ਹ ਆਪਣੀ ਰਣਜੀ ਟੀਮ ਨੂੰ ਮੈਦਾਨ 'ਤੇ ਉਤਾਰ ਸਕਦੀ ਹੈ। ਚੰਡੀਗੜ੍ਹ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਸਿਰਫ਼ ਦਿੱਲੀ ਨੂੰ ਹੀ ਬੀਸੀਸੀਆਈ ਟੂਰਨਾਮੈਂਟ ਖੇਡਣ ਦੀ ਮਾਨਤਾ ਪ੍ਰਾਪਤ ਹੈ।
Last Updated : Jul 28, 2019, 6:58 PM IST