ਪੰਜਾਬ

punjab

By

Published : Jun 6, 2020, 2:15 PM IST

ETV Bharat / sports

ਸੀਏਬੀ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਥਾਨਕ ਸੀਜ਼ਨ ਨੂੰ ਕੀਤਾ ਰੱਦ

ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਨੇ ਸ਼ੁੱਕਰਵਾਰ ਨੂੰ 2019-20 ਦੇ ਸੀਜ਼ਨ ਨੂੰ ਰੱਦ ਕਰ ਦਿੱਤਾ ਹੈ। ਸੀਏਬੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

cab suspends home season due to coronavirus fear
ਸੀਏਬੀ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਥਾਨਕ ਸੀਜ਼ਨ ਨੂੰ ਕੀਤਾ ਰੱਦ

ਕੋਲਕਾਤਾ: ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਨੇ ਸ਼ੁੱਕਰਵਾਰ ਨੂੰ ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ 2019-20 ਦੇ ਸੀਜ਼ਨ ਨੂੰ ਰੱਦ ਕਰ ਦਿੱਤਾ ਹੈ। ਸੀਏਬੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਸੀਏਬੀ ਨੇ ਇਹ ਫੈਸਲਾ ਟੂਰਨਾਮੈਂਟ ਕਮੇਟੀ ਵੱਲੋਂ ਈਡਨ ਗਾਰਡਨ ਵਿਖੇ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਸੀਏਬੀ ਦੇ ਪ੍ਰਧਾਨ ਅਭਿਸ਼ੇਕ ਡਾਲਮੀਆ ਨੇ ਕਿਹਾ, “ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਖਿਡਾਰੀਆਂ ਦੀ ਸਿਹਤ ਸਭ ਤੋਂ ਪਹਿਲਾਂ ਹੈ ਅਤੇ ਇਸ ਲਈ ਸਾਲ 2019-20 ਦਾ ਸੀਜ਼ਨ ਰੱਦ ਕਰ ਦਿੱਤਾ ਗਿਆ ਹੈ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜਦੋਂ ਅਗਲੀ ਵਾਰ ਅਸੀਂ ਸੀਜ਼ਨ ਸ਼ੁਰੂ ਕਰਾਂਗੇ ਤਾਂ ਇਹ ਨਵਾਂ ਸੀਜ਼ਨ ਹੋਵੇਗਾ। ਮੌਜੂਦਾ ਸੀਜ਼ਨ ਜਾਰੀ ਨਹੀਂ ਰਹੇਗਾ।"

ਇਹ ਵੀ ਪੜ੍ਹੋ: ਇਟਲੀ 'ਚ ਫੁੱਟਬਾਲ ਦੀ ਵਾਪਸੀ, ਕੋਪਾ ਇਟਾਲਿਆ ਸੈਮੀਫ਼ਾਇਨਲ ਦੀ ਤਾਰੀਖ਼ ਦਾ ਹੋਇਆ ਐਲਾਨ

ਇਸ ਤਾਲਾਬੰਦੀ ਵਿੱਚ ਸੁਬ੍ਰਤ ਸਰਕਾਰ ਦੀ ਮੌਤ ਕਾਰਨ ਇੱਕ ਮਿੰਟ ਦੀ ਚੁੱਪੀ ਨਾਲ ਬੈਠਕ ਦੀ ਸ਼ੁਰੂਆਤ ਕੀਤੀ ਗਈ। ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਗਈ ਅਤੇ ਮੈਡੀਕਲ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਵਿਚਾਰ ਕੀਤਾ ਗਿਆ, ਡਾਕਟਰਾਂ ਨੇ ਕਿਹਾ ਕਿ ਸਥਿਤੀ ਸਥਾਨਕ ਕ੍ਰਿਕਟ ਦੀ ਸ਼ੁਰੂਆਤ ਲਈ ਚੰਗੀ ਨਹੀਂ ਹੈ ਅਤੇ ਮੈਂਬਰਾਂ ਨੇ ਇਸ ਨੂੰ ਮੰਨ ਲਿਆ। ਇਸ ਫੈਸਲੇ ਨਾਲ ਮੌਜੂਦਾ ਸੀਜ਼ਨ ਵਿੱਚ ਪਹਿਲੀ ਡਵੀਜ਼ਨ, ਦੂਜੀ ਡਵੀਜ਼ਨ ਅਤੇ ਸਾਰੇ ਉਮਰ ਸਮੂਹਾਂ ਦੇ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ।

ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਨਿਤੀਸ਼ ਰੰਜਨ ਦੱਤਾ ਨੇ ਕਿਹਾ, “ਸੀਜ਼ਨ ਦੀ ਸ਼ੁਰੂਆਤ ਪਹਿਲੀ ਡਵੀਜ਼ਨ, ਦੂਜੀ ਡਵੀਜ਼ਨ ਅਤੇ ਉਮਰ ਸਮੂਹ ਟੂਰਨਾਮੈਂਟਾਂ ਨਾਲ ਹੋਈ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਰੇ ਟੂਰਨਾਮੈਂਟ ਅੱਧ ਵਿਚਕਾਰ ਬੰਦ ਹੋ ਗਏ। ਪਰ ਸਾਨੂੰ ਉਮੀਦ ਹੈ ਕਿ ਅਗਲਾ ਸੀਜ਼ਨ ਇੱਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਸਫ਼ਲਤਾ ਦੇ ਨਾਲ ਖੇਡਿਆ ਜਾਵੇਗਾ।"

ABOUT THE AUTHOR

...view details