ਪੁਣੇ: ਭਾਰਤ ਦੇ ਦਿੱਗਜ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਤੇਜ਼ ਗੇਂਦਬਾਜ਼ੀ ਕਰਦੇ ਸਨ। ਸੈਣੀ ਨੇ ਸ਼ਨੀਵਾਰ ਨੂੰ ਸ੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੀ- 20 ਮੈਚ ਵਿੱਚ ਤਿੰਨ ਵਿਕੇਟਾ ਹਾਸਲ ਕੀਤੀਆ। ਭਾਰਤ ਨੇ ਇਸ ਮੈਚ ਵਿੱਚ ਸ੍ਰੀਲੰਕਾਈ ਟੀਮ ਨੂੰ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਕਲੀਨ ਸਵੀਪ ਹਾਸਲ ਕਰ ਲਈ ਹੈ।
27 ਸਾਲਾਂ ਸੈਣੀ ਘਰੇਲੂ ਕ੍ਰਿਕੇਟ ਵਿੱਚ ਲਾਲ ਗੇਂਦ ਨਾਲ ਖੇਡਦੇ ਸਨ, ਪਰ ਉਨ੍ਹਾਂ ਨੇ ਕਿਹਾ ਕਿ ਸਫ਼ੈਦ ਗੇਂਦ ਨਾਲ ਗੇਂਦਬਾਜ਼ੀ ਕਰਨਾ ਹੁਣ ਉਨ੍ਹਾਂ ਦੇ ਲਈ ਆਸਾਨ ਹੋ ਗਿਆ ਹੈ। ਸੈਣੀ ਨੇ ਮੈਚ ਦੇ ਬਆਦ ਕਿਹਾ,"ਜਦ ਮੈਂ ਸ਼ੁਰੂਆਤ ਵਿੱਚ ਲਾਲ ਗੇਂਦ ਨਾਲ ਖੇਡਦਾ ਸੀ ਤਾਂ ਮੈਨੂੰ ਸਫ਼ੈਦ ਗੇਂਦ ਨਾਲ ਗੇਂਦਬਾਜ਼ੀ ਕਰਨ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ।"
ਹੋਰ ਪੜ੍ਹੋ: ਨਵਦੀਪ ਸੈਣੀ ਦੇ ਪ੍ਰਦਰਸ਼ਨ ਨੂੰ ਦੇਖ ਗੌਤਮ ਗੰਭੀਰ ਇਹ ਰਹੀ ਉਨ੍ਹਾਂ ਦੀ ਪ੍ਰਤੀਕਿਰਿਆ