ਪੰਜਾਬ

punjab

ETV Bharat / sports

ਪ੍ਰਣਬ ਮੁਖਰਜੀ ਦੇ ਦੇਹਾਂਤ 'ਤੇ ਬਾਲੀਵੁੱਡ ਅਤੇ ਖੇਡ ਜਗਤ ਦੀਆਂ ਹਸਤੀਆਂ ਨੇ ਪ੍ਰਗਟਾਇਆ ਦੁੱਖ - ਗਾਇਕਾ ਲਤਾ ਮੰਗੇਸ਼ਕਰ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਸਾਲਾਂ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕਈ ਸਿਆਸੀ ਆਗੂਆਂ ਦੇ ਨਾਲ-ਨਾਲ ਖੇਡ ਜਗਤ ਅਤੇ ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਵੀ ਟਵੀਟ ਕਰ ਮੁਖਰਜੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ

By

Published : Aug 31, 2020, 7:46 PM IST

ਨਵੀਂ ਦਿੱਲੀ: 'ਭਾਰਤ ਰਤਨ' ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਸਾਲਾਂ ਦੀ ਉਮਰ 'ਚ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਮੁਖਰਜੀ ਦੇ ਦੇਹਾਂਤ ਨਾਲ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਕਈ ਸਿਆਸੀ ਆਗੂਆਂ ਦੇ ਨਾਲ ਨਾਲ ਖੇਡ ਜਗਤ ਅਤੇ ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਵੀ ਟਵੀਟ ਕਰ ਮੁਖਰਜੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਖੇਡ ਅਤੇ ਕ੍ਰਿਕਟ ਜਗਤ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੇ ਟਵੀਟ ਕਰ ਪ੍ਰਣਬ ਮੁਖਰਜੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਟਵੀਟ ਕਰ ਲਿਖਿਆ ਹੈ ਕਿ ਇਸ ਦੇਸ਼ ਦਾ ਇੱਕ ਚੰਗਾ ਆਗੂ ਅਤੇ ਲੀਡਰ ਸਾਨੂੰ ਛੱਡ ਚਲਾ ਗਿਆ ਹੈ।

ਕ੍ਰਿਕਟ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਨੇ ਵੀ ਟਵੀਟ ਰਾਹੀਂ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਬਾਲੀਵੁੱਡ ਜਗਤ ਦੀਆਂ ਕਈ ਹਸਤੀਆਂ ਨੇ ਟਵੀਟ ਕਰ ਪ੍ਰਣਬ ਮੁਖਰਜੀ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ ਹੈ।

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰ ਪ੍ਰਣਬ ਮੁਖਰਜੀ ਨੂੰ ਯਾਦ ਕੀਤਾ ਹੈ।

ਅਦਾਕਾਰ ਅਜੇ ਦੇਵਗਨ ਅਤੇ ਰਨਦੀਪ ਹੁੱਡਾ ਨੇ ਟਵੀਟ ਕਰ ਲਿਖਿਆ ਕਿ ਇੱਕ ਚੰਗਾ ਆਗੂ ਦੇਸ਼ ਨੂੰ ਛੱਡ ਕੇ ਚਲਾ ਗਿਆ।

ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਛੱਡ ਗਏ ਹਨ ਜਿਸ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਕੀਤੀ ਹੈ। ਦੇਸ਼ ਨੂੰ ਇੱਕ ਮਹਾਨ ਲੀਡਰ ਦੇ ਚਲੇ ਜਾਣ 'ਤੇ ਦੁਖ ਹੈ।

ABOUT THE AUTHOR

...view details